ਭਾਰਤ ’ਚ 4 ਪਾਕਿਸਤਾਨੀ ਦੂਤਘਰਾਂ ਦੇ ਟਵਿੱਟਰ ਅਕਾਊਂਟ ’ਤੇ ਪਾਬੰਦੀ

ਏਜੰਸੀ

ਖ਼ਬਰਾਂ, ਪੰਜਾਬ

ਭਾਰਤ ’ਚ 4 ਪਾਕਿਸਤਾਨੀ ਦੂਤਘਰਾਂ ਦੇ ਟਵਿੱਟਰ ਅਕਾਊਂਟ ’ਤੇ ਪਾਬੰਦੀ

image

ਇੰਟਰਨੈਸ਼ਨਲ ਡੈਸਕ : ਭਾਰਤ ’ਚ ਪਾਕਿਸਤਾਨ ਦੇ ਚਾਰ ਦੂਤਘਰਾਂ ਦੇ ਟਵਿੱਟਰ ਅਕਾਊਂਟ ਬੰਦ ਕਰ ਦਿਤੇ ਗਏ ਹਨ। ਦੋਸ਼ ਹੈ ਕਿ ਇਨ੍ਹਾਂ ਟਵਿੱਟਰ ਹੈਂਡਲਜ਼ ਤੋਂ ਝੂਠੀਆਂ ਖ਼ਬਰਾਂ ਅਤੇ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਸੀ। ਪਾਕਿਸਤਾਨ ਦੇ ਤੁਰਕੀ, ਸੰਯੁਕਤ ਰਾਸ਼ਟਰ, ਈਰਾਨ ਅਤੇ ਮਿਸਰ ਸਥਿਤ ਦੂਤਘਰਾਂ ਦੇ ਅਕਾਊਂਟਸ ’ਤੇ ਇਹ ਕਾਰਵਾਈ ਕੀਤੀ ਗਈ ਹੈ। ਉਥੇ ਹੀ, ਦਸਿਆ ਜਾ ਰਿਹਾ ਹੈ ਕਿ ਹੋਰ ਟਵਿੱਟਰ ਅਕਾਊਂਟਸ ’ਤੇ ਇਸ ਤਰ੍ਹਾਂ ਦੀ ਕਾਰਵਾਈ ਹੋ ਸਕਦੀ ਹੈ।
ਪਾਕਿਸਤਾਨ ਵਿਦੇਸ਼ ਮੰਤਰਾਲਾ ਵਲੋਂ ਦੋ ਟਵੀਟ ਕੀਤੇ ਗਏ, ਜਿਸ ’ਚ ਭਾਰਤ ’ਚ ਟਵਿੱਟਰ ਵਲੋਂ ਈਰਾਨ, ਤੁਰਕੀ, ਮਿਸਰ ਅਤੇ ਸੰਯੁਕਤ ਰਾਸ਼ਟਰ ’ਚ ਪਾਕਿਸਤਾਨੀ ਦੂਤਘਰਾਂ ਦੇ ਅਕਾਊਂਟ ਬੰਦ ਕਰਨ ਤੋਂ ਬਾਅਦ ਅਕਾਊਂਟਸ ਨੂੰ ਤੁਰੰਤ ਬਹਾਲ ਕਰਨ ਦੀ ਅਪੀਲ ਕੀਤੀ ਹੈ। ਪਾਕਿਸਤਾਨ ਦਾ ਦਾਅਵਾ ਹੈ ਕਿ ਕਈ ਹੋਰ ਅਕਾਊਂਸ ਨੂੰ ਭਾਰਤ ਨੇ ਬੈਨ ਕਰਵਾਇਆ ਹੈ। ਦੱਸ ਦੇਈਏ ਕਿ ਇਹ ਮੌਕਾ ਨਹੀਂ ਹੈ, ਜਦੋਂ ਪਾਕਿਸਤਾਨ ਦੇ ਕਿਸੇ ਟਵਿੱਟਰ ਅਕਾਊਂਟ ਨੂੰ ਬੰਦ ਕੀਤਾ ਗਿਆ ਹੈ। (ਏਜੰਸੀ)