ਜ਼ੀਰਾ : ‘ਆਪ’ ਦਾ ਪੱਲਾ ਛੱਡ ਕਾਂਗਰਸ ’ਚ ਸ਼ਮਲ ਹੋਏ ਵਿਧਾਇਕ ਨਰੇਸ਼ ਕਟਾਰੀਆ ਦੇ ਭੈਣ ਤੇ ਜੀਜਾ

ਏਜੰਸੀ

ਖ਼ਬਰਾਂ, ਪੰਜਾਬ

ਇਹ ਸ਼ਮੂਲੀਅਤ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਹਰੀਸ਼ ਕੁਮਾਰ ਤਾਂਗਰਾ ਦੀ ਬਦੌਲਤ ਹੋਈ ਹੈ।

photo

 

ਫਿਰੋਜ਼ਪੁਰ : ਵਿਧਾਨ ਸਭਾ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਦੀ ਭੈਣ, ਜੀਜਾ ਸੁਨੀਲ ਬਜਾਜ (ਨੀਲੂ), ਸੀਮਾ ਬਜਾਜ ਸਾਬਕਾ ਕੌਂਸਲਰ ਅਤੇ ਨਮਨ ਬਜਾਜ (ਭਾਣਜਾ) ਕਾਂਗਰਸ ਪਾਰਟੀ ਦੇ ਵਿਚ ਸ਼ਾਮਲ ਹੋ ਗਏ ਹਨ। ਇਹ ਸ਼ਮੂਲੀਅਤ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਹਰੀਸ਼ ਕੁਮਾਰ ਤਾਂਗਰਾ ਦੀ ਬਦੌਲਤ ਹੋਈ ਹੈ।

ਇਸ ਮੌਕੇ ਕੁਲਬੀਰ ਸਿੰਘ ਜ਼ੀਰਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਫਿਰੋਜ਼ਪੁਰ ਤੇ ਸਾਬਕਾ ਵਿਧਾਇਕ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਲੋਕ ਖੁਸ਼ ਹਨ ਤਾਂ ਫਿਰ ਵਿਧਾਇਕ ਨਰੇਸ਼ ਕਟਾਰੀਆ ਦੇ ਭੈਣ ਤੇ ਜੀਜੇ ਨੂੰ ਆਮ ਆਦਮੀ ਪਾਰਟੀ ਛੱਡਣ ਦੀ ਕੀ ਲੋੜ ਸੀ। 

ਉਨ੍ਹਾਂ ਕਿਹਾ ਕਿ ਸਰਕਾਰ ਬਣਨ ਉਪਰੰਤ ਵਿਸਾਰੇ ਗਏ ਆਮ ਆਦਮੀ ਪਾਰਟੀ ਦੇ ਵਰਕਰ ਉਨ੍ਹਾਂ ਦੇ ਲਗਾਤਾਰ ਸੰਪਰਕ ਵਿਚ ਹਨ ਪਰ ਇਹਨਾਂ ਨੂੰ ਚੋਣਾਂ ਦੇ ਨੇੜੇ ਕਾਂਗਰਸ ਪਾਰਟੀ ਵਿਚ ਸ਼ਾਮਲ ਕੀਤਾ ਜਾਵੇਗਾ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਡਾਕਟਰ ਰਸ਼ਪਾਲ ਸਿੰਘ ਗਿੱਲ, ਰੂਬਲ ਵਿਰਦੀ ਵੀ ਹਾਜ਼ਰ ਸਨ।