Firozepur News : ਬੀ.ਐਸ.ਐਫ ਨੇ ਫ਼ਿਰੋਜ਼ਪੁਰ ਬਾਰਡਰ 'ਤੇ ਹੈਰੋਇਨ ਦਾ ਪੈਕਟ ਕੀਤਾ ਬਰਾਮਦ
Firozepur News : ਪੈਕਟ ’ਚੋਂ 522 ਗ੍ਰਾਮ ਹੈਰੋਇਨ, ਪੀਲੀ ਟੇਪ ਨਾਲ ਲਪੇਟੀ ਹੋਈ, ਇੱਕ ਛੋਟੀ ਟਾਰਚ ਵੀ ਬੰਨ੍ਹੀ ਹੋਈ ਮਿਲੀ
Firozepur News : ਬੀਐਸਐਫ ਦੇ ਜਵਾਨਾਂ ਨੇ ਫ਼ਿਰੋਜ਼ਪੁਰ ਸਰਹੱਦ 'ਤੇ ਨਸ਼ਾ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਐਤਵਾਰ ਸਵੇਰੇ ਡਿਊਟੀ 'ਤੇ ਤਾਇਨਾਤ ਬੀਐਸਐਫ ਜਵਾਨਾਂ ਨੂੰ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਖੇਤਰ ’ਚ ਇੱਕ ਸ਼ੱਕੀ ਪੈਕੇਟ ਬਰਾਮਦ ਕੀਤਾ। ਇਸ ਤੋਂ ਬਾਅਦ ਜਵਾਨਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਤਲਾਸ਼ੀ ਕੀਤੀ। ਤਲਾਸ਼ੀ ਦੌਰਾਨ ਜਵਾਨਾਂ ਨੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕਾਲੂ ਵਾਲਾ ਦੇ ਨਾਲ ਲੱਗਦੀ ਸਰਹੱਦੀ ਸੁਰੱਖਿਆ ਵਾੜ ਨੇੜੇ ਹੈਰੋਇਨ ਦਾ ਇੱਕ ਪੈਕਟ ਬਰਾਮਦ ਕੀਤਾ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਬੀਐਸਐਫ ਦੇ ਜਵਾਨਾਂ ਨੇ ਫ਼ਿਰੋਜ਼ਪੁਰ ’ਚ ਹੈਰੋਇਨ ਦੇ ਪੈਕਟ ਸਮੇਤ ਇੱਕ ਡਰੋਨ ਬਰਾਮਦ ਕੀਤਾ ਸੀ। ਇਹ ਬਰਾਮਦਗੀ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਲੱਖਾ ਸਿੰਘ ਵਾਲਾ ਦੇ ਨਾਲ ਲੱਗਦੇ ਇੱਕ ਖੇਤ ਵਿੱਚ ਹੋਈ ਹੈ। ਇਸ ਦੌਰਾਨ ਜਵਾਨਾਂ ਨੇ ਅੱਧਾ ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਸੀ।