Delhi News : ਭਾਰੀ ਮੀਂਹ ਕਾਰਨ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਾਂ ਨੂੰ ਦਿੱਤਾ ਜਾਵੇਗਾ 10-10 ਲੱਖ ਰੁਪਏ ਦਾ ਮੁਆਵਜ਼ਾ
Delhi News : ਮੰਤਰੀ ਆਤਿਸ਼ੀ ਨੇ ਜਾਰੀ ਕੀਤੀਆਂ ਹਦਾਇਤਾਂ
Delhi News : ਦਿੱਲੀ ਸਰਕਾਰ ਨੇ 28 ਜੂਨ ਨੂੰ ਭਾਰੀ ਮੀਂਹ ਕਾਰਨ ਡੁੱਬਣ ਅਤੇ ਜਾਨ ਗੁਆਉਣ ਵਾਲੇ ਸਾਰੇ ਲੋਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਦਿੱਲੀ 'ਚ ਪਏ ਭਾਰੀ ਮੀਂਹ ਨੇ ਕਈ ਲੋਕਾਂ ਦੇ ਘਰ ਤਬਾਹ ਕਰ ਦਿੱਤੇ, ਰਾਸ਼ਟਰੀ ਰਾਜਧਾਨੀ 'ਚ ਬਾਰਿਸ਼ ਨਾਲ ਹੋਏ ਹਾਦਸਿਆਂ 'ਚ ਕੁੱਲ 11 ਲੋਕਾਂ ਦੀ ਮੌਤ ਹੋ ਗਈ ਹੈ।
ਮੰਤਰੀ ਆਤਿਸ਼ੀ ਨੇ ਏਸੀਐਸ ਰੈਵੇਨਿਊ ਨੂੰ ਖੇਤਰ ਦੇ ਹਸਪਤਾਲਾਂ ਅਤੇ ਦਿੱਲੀ ਪੁਲਿਸ ਦੇ ਸਹਿਯੋਗ ਨਾਲ ਆਪਣੀ ਜਾਨ ਗੁਆਉਣ ਵਾਲਿਆਂ ਦੀ ਪਛਾਣ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਇਹ ਮੁਆਵਜ਼ਾ ਜਲਦੀ ਤੋਂ ਜਲਦੀ ਪ੍ਰਭਾਵਿਤ ਪਰਿਵਾਰਾਂ ਤੱਕ ਪਹੁੰਚਾਇਆ ਜਾਵੇ।
(For more news apart from compensation of Rs 10 lakh each will be given to the families of those who lost their lives due to heavy rain in delhi News in Punjabi, stay tuned to Rozana Spokesman)