Roper News : ਪਿੰਡ ਦੇਹਣੀ ਵਿਖੇ ਚਲਦੀ ਕਾਰ ਨੂੰ ਲੱਗੀ ਅੱਗ, ਚਾਲਕ ਬਾਲ -ਬਾਲ ਬਚਿਆ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Roper News : ਦੁਕਾਨਦਾਰਾਂ ਵੱਲੋਂ ਪਾਣੀ ਸੁੱਟ ਕੇ ਅੱਗ ’ਤੇ ਕਾਬੂ ਪਾਉਣ ਦੀ ਕੀਤੀ ਗਈ ਕੋਸ਼ਿਸ਼ 

ਸੜੀ ਕਾਰ ਦੀ ਤਸਵੀਰ

Roper News : ਬਿਲਾਸਪੁਰ ਚੰਡੀਗੜ੍ਹ ਮੁੱਖ ਮਾਰਗ ’ਤੇ ਪਿੰਡ ਦੇਹਣੀ ਲਾਗੇ ਇੱਕ ਚਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਜਿਸ ਤੋਂ ਬਾਅਦ ਚਾਲਕ ਵੱਲੋਂ ਆਪਣੀ ਕਾਰ ਸਾਈਡ ’ਤੇ ਖੜੀ ਕਰ ਦਿੱਤੀ ਅਤੇ ਮੌਕੇ ’ਤੇ ਦੁਕਾਨਦਾਰਾਂ ਵੱਲੋਂ ਪਾਣੀ ਸੁੱਟ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਤੁਰੰਤ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਬੁਲਾ ਅੱਗ ’ਤੇ ਕਾਬੂ ਪਾਇਆ ਗਿਆ। ਇਸ ਮੌਕੇ ਉਕਤ ਚਾਲਕ ਨੇ ਦੱਸਿਆ ਕਿ ਉਹ ਬਿਲਾਸਪੁਰ ਤੋਂ ਚੰਡੀਗੜ੍ਹ ਜਾ ਰਿਹਾ ਸੀ ਅਤੇ ਉਸ ਨੂੰ ਗੱਡੀ ਵਿੱਚੋਂ ਕੁਝ ਸਾੜਨ ਦੀ ਸਮੈਲ ਆਈ। ਜਿਸ ਤੋਂ ਬਾਅਦ ਉਸਨੇ ਗੱਡੀ ਸਾਈਡ ’ਤੇ ਖੜੀ ਕਰ ਦਿੱਤੀ ਉਸਨੇ ਦੇਖਿਆ ਕਿ ਗੱਡੀ ਵਿੱਚੋਂ ਅੱਗ ਨਿਕਲਣੀ ਸ਼ੁਰੂ ਹੋ ਗਈ ਹੈ। ਜਿਸ ਤੋਂ ਬਾਅਦ ਉਸਨੇ ਆਪਣਾ ਸਮਾਨ ਕੱਢ ਕੇ ਬਾਹਰ ਰੱਖ ਲਿਆ ਅਤੇ ਸਥਾਨਕ ਦੁਕਾਨਦਾਰਾਂ ਵੱਲੋਂ ਵੀ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ।

(For more news apart from moving car caught fire at village Dehani, driver escaped unhurt  News in Punjabi, stay tuned to Rozana Spokesman)