Punjab News: ਪੰਜਾਬ ਦੇ 4 IAS, IPS, PCS ਅਧਿਕਾਰੀ ਅੱਜ ਹੋ ਰਹੇ ਹਨ ਸੇਵਾਮੁਕਤ 

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਕੇਡਰ ਦੇ 1993 ਬੈਚ ਦੇ ਆਈਪੀਐਸ ਅਧਿਕਾਰੀ ਰਾਜਿੰਦਰ ਨਾਮਦੇਓ ਢੋਕੇ (ਆਰਐਨ ਢੋਕੇ) ਵੀ ਅੱਜ ਸੇਵਾਮੁਕਤ ਹੋ ਰਹੇ ਹਨ

Punjab’s four IAS, IPS, PCS officers are retiring today

Punjab News: ਅੱਜ ਚਾਰ ਆਈਏਐਸ, ਆਈਪੀਐਸ, ਪੀਸੀਐਸ ਅਧਿਕਾਰੀ ਕ੍ਰਮਵਾਰ 60 ਅਤੇ 58 ਸਾਲ ਦੀ ਉਮਰ ਪੂਰੀ ਕਰਨ ਤੋਂ ਬਾਅਦ ਸੇਵਾਮੁਕਤ ਹੋ ਰਹੇ ਹਨ।

ਇਨ੍ਹਾਂ 4 ਵਿੱਚੋਂ ਦੋ ਆਈਏਐਸ ਅਧਿਕਾਰੀ, ਇੱਕ ਆਈਪੀਐਸ ਅਤੇ 1 ਪੀਸੀਐਸ ਅਧਿਕਾਰੀ ਹੈ ਜੋ ਅੱਜ ਸੇਵਾਮੁਕਤ ਹੋ ਰਿਹਾ ਹੈ।

ਆਈਏਐਸ ਅਧਿਕਾਰੀ ਗਗਨਦੀਪ ਸਿੰਘ ਬਰਾੜ ਅਤੇ ਹਰਬੀਰ ਸਿੰਘ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੱਕ ਪੰਜਾਬ ਸਰਕਾਰ ਵਿੱਚ ਸੇਵਾ ਨਿਭਾਉਣ ਤੋਂ ਬਾਅਦ ਅੱਜ ਸੇਵਾਮੁਕਤ ਹੋ ਰਹੇ ਹਨ। ਬਰਾੜ ਆਜ਼ਾਦੀ ਘੁਲਾਟੀਆਂ ਦੀ ਭਲਾਈ ਵਿਭਾਗ ਦੇ ਸਕੱਤਰ ਦਾ ਅਹੁਦਾ ਸੰਭਾਲ ਰਹੇ ਹਨ।

ਪੰਜਾਬ ਕੇਡਰ ਦੇ 1993 ਬੈਚ ਦੇ ਆਈਪੀਐਸ ਅਧਿਕਾਰੀ ਰਾਜਿੰਦਰ ਨਾਮਦੇਓ ਢੋਕੇ (ਆਰਐਨ ਢੋਕੇ) ਵੀ ਅੱਜ ਸੇਵਾਮੁਕਤ ਹੋ ਰਹੇ ਹਨ। ਇਸ ਵੇਲੇ ਢੋਕੇ ਨੂੰ ਵਿਸ਼ੇਸ਼ ਡੀਜੀਪੀ, ਅੰਦਰੂਨੀ ਸੁਰੱਖਿਆ ਦੇ ਪਦ ਉੱਤੇ ਤਾਇਨਾਤ ਹਨ। 

ਪੀਸੀਐਸ ਅਧਿਕਾਰੀ ਕਰਮਜੀਤ ਸਿੰਘ ਵੀ 58 ਸਾਲ ਦੀ ਉਮਰ ਪੂਰੀ ਕਰਨ ਤੋਂ ਬਾਅਦ ਸੇਵਾਮੁਕਤ ਹੋ ਰਹੇ ਹਨ।