ਨਰਿੰਦਰ ਮੋਦੀ ਦਾ ਤਾਨਾਸ਼ਾਹੀ ਸਾਮਰਾਜ ਰੋਕਣ ਲਈ ਗਠਜੋੜ ਜ਼ਰੂਰੀ ਪਰ ਸਿਧਾਂਤਾਂ ਨਾਲ : ਪ੍ਰੋ. ਸਾਧੂ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਵੇਂ ਦੇਸ਼ ਪੱਧਰ 'ਤੇ ਤੀਜੇ ਬਦਲ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਵੱਖ-ਵੱਖ ਵਿਚਾਰਧਾਰਾਵਾਂ ਵਾਲੀਆਂ ਪਾਰਟੀਆਂ 'ਚ ਗਠਜੋੜ ਕਰਨ ਲਈ ਨੁਕੜ ਮੀਟਿੰਗਾਂ ਦਾ ਦੌਰ ...

Professor Sadhu Singh

ਕੋਟਕਪੂਰਾ,  ਭਾਵੇਂ ਦੇਸ਼ ਪੱਧਰ 'ਤੇ ਤੀਜੇ ਬਦਲ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਵੱਖ-ਵੱਖ ਵਿਚਾਰਧਾਰਾਵਾਂ ਵਾਲੀਆਂ ਪਾਰਟੀਆਂ 'ਚ ਗਠਜੋੜ ਕਰਨ ਲਈ ਨੁਕੜ ਮੀਟਿੰਗਾਂ ਦਾ ਦੌਰ ਜਾਰੀ ਹੈ ਅਤੇ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਨੇ ਵੀ ਤੀਜੇ ਬਦਲ 'ਚ ਸ਼ਾਮਲ ਹੋਣ ਲਈ ਸਹਿਮਤੀ ਦੇ ਦਿਤੀ ਹੈ ਪਰ 'ਆਪ' ਦੇ ਮੈਂਬਰ ਪਾਰਲੀਮੈਂਟ

ਪ੍ਰੋ. ਸਾਧੂ ਸਿੰਘ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਆਖਿਆ ਕਿ ਉਨ੍ਹਾਂ ਦੀ ਪਾਰਟੀ ਕਾਂਗਰਸ ਨਾਲ ਗਠਜੋੜ ਨਹੀਂ ਕਰੇਗੀ ਕਿਉਂਕਿ ਕਾਂਗਰਸ ਪਾਰਟੀ ਨੇ ਦਿੱਲੀ 'ਚ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਵਾਇਆ ਅਤੇ ਪੀੜਤ ਪਰਵਾਰਾਂ ਦੇ ਜ਼ਖ਼ਮਾਂ 'ਤੇ ਮੱਲਮ ਲਾਉਣ ਦੀ ਬਜਾਇ ਕਾਤਲਾਂ ਨੂੰ ਪਾਰਟੀ 'ਚ ਵੱਡੇ-ਵੱਡੇ ਅਹੁਦੇ ਦੇ ਕੇ ਸਮੁੱਚੀ ਸਿੱਖ ਕੌਮ ਤੇ ਖ਼ਾਸ ਕਰ ਕੇ ਪੀੜਤਾਂ ਨੂੰ ਜ਼ਲੀਲ ਕਰਨ ਦੀ ਸ਼ਰਮਨਾਕ ਕੋਸ਼ਿਸ਼ ਕੀਤੀ। 

ਪ੍ਰੋ. ਸਾਧੂ ਸਿੰਘ ਨੇ ਆਖਿਆ ਕਿ ਨਰਿੰਦਰ ਮੋਦੀ ਦੇ ਤਾਨਾਸ਼ਾਹੀ ਸਾਮਰਾਜ ਨੂੰ ਰੋਕਣ ਲਈ ਗਠਜੋੜ ਕੋਈ ਮਾੜੀ ਗੱਲ ਨਹੀਂ ਪਰ ਉਕਤ ਗਠਜੋੜ ਸਿਧਾਂਤਾਂ ਦੇ ਆਧਾਰ 'ਤੇ ਹੋਣਾ ਚਾਹੀਦਾ ਹੈ। ਜਿਵੇਂ ਕਿ ਅਗਾਂਹਵਧੂ ਪਾਰਟੀਆਂ, ਸੰਸਥਾਵਾਂ ਅਤੇ ਜਥੇਬੰਦੀਆਂ ਨਾਲ ਗਠਜੋੜ ਕਰ ਕੇ ਜਾਂ ਉਨ੍ਹਾਂ ਦਾ ਸਹਿਯੋਗ ਲੈ ਕੇ ਪੰਜਾਬ ਨੂੰ ਬਚਾਉਣਾ ਵਰਤਮਾਨ ਸਮੇਂ ਦੀ ਪਹਿਲੀ  ਲੋੜ ਹੈ।

ਉਨ੍ਹਾਂ ਮੰਨਿਆ ਕਿ ਆਰਐਸਐਸ ਦੀ ਵਿਚਾਰਧਾਰਾ ਵਾਲੀ ਪਾਰਟੀ ਭਾਜਪਾ ਦਾ ਘੱਟ ਗਿਣਤੀਆਂ ਤੇ ਖ਼ਾਸਕਰ ਸਿੱਖਾਂ ਪ੍ਰਤੀ ਨਜ਼ਰੀਆ ਫ਼ਿਰਕਾਪ੍ਰਸਤੀ ਵਾਲਾ ਹੈ। ਜੇਕਰ ਭਾਜਪਾ ਦਾ ਤਾਨਾਸ਼ਾਹੀ ਸਾਮਰਾਜ ਰੋਕਣ ਲਈ ਅਕਾਲੀ ਦਲ ਬਾਦਲ ਨੇ ਭਾਜਪਾ ਨਾਲੋਂ ਨਾਤਾ ਨਾ ਤੋੜਿਆ ਤਾਂ ਭਵਿੱਖ 'ਚ ਬਾਦਲ ਪਰਵਾਰ ਨੂੰ ਵੀ ਇਸ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ, ਕਿਉਂਕਿ ਪੰਜਾਬ ਨੂੰ ਬਰਬਾਦ ਕਰਨ ਵਾਲਿਆਂ ਦਾ ਸਾਥ ਦੇਣ ਲਈ ਬਾਦਲ ਦਲ ਵੀ ਬਰਾਬਰ ਦਾ ਜ਼ਿੰਮੇਵਾਰ ਹੋਵੇਗਾ।