ਜਾਣਕਾਰੀ ਦੀ ਘਾਟ ਕਾਰਨ ਸਮੱਸਿਆ ਪੈਦਾ ਹੋਈ : ਗੁਰਜੀਤ ਸਿੰਘ ਔਜਲਾ
ਨਵਜੋਤ ਸਿੱਧੂ ਦੇ ਹਲਕੇ ’ਚ ਜੰਗੀ ਪੱਧਰ ’ਤੇ ਕੰਮ ਹੋ ਰਹੇ ਹਨ : ਦਿਨੇਸ਼ ਬੱਸੀ
ਅੰਮ੍ਰਿਤਸਰ, 29 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ) : ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਤੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਪਿੱਛੋਂ ਦਸਿਆ ਕਿ ਜਾਣਕਾਰੀ ਸਹੀ ਸਮੇਂ ਨਾ ਪੁੱਜਣ ਦਾ ਸਿੱਟਾ ਹੈ ਕਿ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੱਤਰ ਮੁੱਖ ਮੰਤਰੀ ਨੂੰ ਲਿੱਖਣਾ ਪਿਆ। ਉਨ੍ਹਾਂ ਦਸਿਆ ਕਿ ਪੁਲਾਂ ਨਾਲ ਸਬੰਧਤ ਰੋਕਾਂ ਖ਼ਤਮ ਕਰਨ ਦੇ ਮਕਸਦ ਨਾਲ ਉਹ ਦਿਨੇਸ਼ ਬੱਸੀ ਤੇ ਹੋਰਨਾਂ ਨਾਲ ਦਿੱਲੀ ਜਾ ਰਹੇ ਹਨ, ਜਿੱਥੇ ਉਹ ਸਬੰਧਤ ਕੇਦਰੀ ਮੰਤਰੀ ਨੂੰ ਮਿਲ ਕੇ ਹਰੀ ਝੰਡੀ ਲੈਣ ਲਈ ਹਰ ਸੰਭਵ ਯਤਨ ਕਰਨਗੇ।
ਉਪਰੰਤ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਨੇ ਮੀਡੀਆ ਨਾਲ ਗਲਬਾਤ ਕਰਦਿਆਂ ਕਿਹਾ ਕਿ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਵੀ ਮੁੱਖ ਮੰਤਰੀ ਨੂੰ ਅਪਣੇ ਹਲਕੇ ਦੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਉਣ ਦਾ ਪੂਰਾ ਹੱਕ ਹੈ ਪਰ ਜੋ ਪੱਤਰ ਕੈਪਟਨ ਸਾਹਿਬ ਨੂੰ ਲਿੱਖਿਆ ਗਿਆ ਹੈ, ਉਸ ਵਿਚ ਨਿਗਮ ਦੇ ਐਸ ਈ ਤੇ ਐਕਸੀਅਨ ਦੀ ਗਲਤੀ ਹੈ ਜਿੰਨ੍ਹਾਂ ਨੇ ਉਨਾਂ ਨੂੰ ਸਹੀ ਜਾਣਕਾਰੀ ਮੁਹਈਆ ਨਹੀਂ ਕਰਵਾਈ। ਬੱਸੀ ਮੁਤਾਬਕ ਇਸ ਸਬੰਧੀ ਮੁੱਖ ਮੰਤਰੀ, ਸਿੱਧੂ ਸਾਹਿਬ ਸਮੇਤ ਹੋਰ ਸਬੰਧਤ ਅਧਿਕਾਰੀਆਂ ਨੂੰ ਈ-ਮੇਲ ਰਾਹੀਂ ਸੂਚਤ ਕਰਵਾਏ ਕੰੰਮਾਂ ਬਾਰੇ ਕੀਤਾ ਗਿਆ ਹੈ।
ਉਨ੍ਹਾਂ ਵੇਰਵੇ ਸਹਿਤ ਦਸਿਆ ਕਿ ਸਿੱਧੂ ਸਾਹਬ ਕਦੇ-ਕਦੇ ਹਲਕੇ ਵਿਚ ਜਾਂਦੇ ਹਨ ਤੇ ਉਨ੍ਹਾਂ ਦੀ ਨਿਰਭਰਤਾ ਮਿਲੀ ਫ਼ੀਡਬੈਕ ’ਤੇ ਹੈ। 13 ਕਰੋੜ ਦੇ ਕੰਮ ਉਨ੍ਹਾਂ ਦੇ ਹਲਕੇ ਵਿਚ ਕੌਂਸਲਰਾਂ ਦੇ ਹੋ ਰਹੇ ਹਨ। ਭੰਡਾਰੀਪੁਲ ’ਤੇ ਕੰਮ ਚਲ ਰਿਹਾ ਹੈ। ਵੱਲਾ ਰੋਡ ’ਤੇ ਪੁਲ ਦਾ ਕੰਮ ਚਲ ਰਿਹਾ ਹੈ ਜੋ 40 ਫ਼ੀ ਸਦੀ ਹੋ ਚੱੁਕਾ ਹੈ। ਇਸ ਦੀ ਮੁਕੰਮਲਤਾ 2021 ਮਾਰਚ ਨੂੰ ਹੋਣੀ ਹੈ। ਜੌੜੇ ਫਾਟਕ ਦਾ ਅੰਡਰ ਪਾਸ ਤ ੇ25.44 ਕਰੋੜ ਰੇਲਵੇ ਨੂੰ ਜਮਾਂ ਕਰਵਾਇਆ ਹੈ। 22 ਨੰਬਰ ਫਾਟਕ 255 ਕਰੋੜ ਦੀ ਲਾਗਤ ਲਗ ਗਈ ਕੇਵਲ ਫੋਰ ਐਸ ਪੁਲ ਦਾ ਹੀ ਰੇੜਕਾ ਵਿਰਾਸਤੀ ਹੈ ਜਿਸ ਦੇ ਨਜ਼ਦੀਕ ਇਤਿਹਾਸਕ ਕੰਪਨੀ ਬਾਗ਼ ਹੈ। ਰੇਲਵੇ ਪੁਲਾਂ ਸਬੰਧੀ ਰੇਲ ਮੰਤਰੀ ਨੂੰ ਉਹ ਤੇ ਐਸ ਈ ਮਿਲਣ ਜਾ ਰਹੇ ਹਨ।