ਪ੍ਰੀਖਿਆਵਾਂ ਨੂੰ ਮੁਲਤਵੀ ਕਰਨ ’ਤੇ ਖਾੜੀ ਦੇਸ਼ਾਂ ’ਚ ਪ੍ਰੀਖਿਆ ਕੇਂਦਰ ਲਈ ਤਿਆਰ ਹੈ ਪਟੀਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਪਰੀਮ ਕੋਰਟ ਨੇ ਕੇਂਦਰ ਤੇ ਮੈਡੀਕਲ ਕੌਂਸਲ ਤੋਂ ਮੰਗਿਆ ਜਵਾਬ

File Photo

੍ਵਨਵੀਂ ਦਿੱਲੀ, 29 ਜੁਲਾਈ : ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੇ ਭਾਰਤੀ ਮੈਡੀਕਲ ਪ੍ਰੀਸ਼ਦ ਪਾਤਰਾ ਤੇ ਪ੍ਰਵੇਸ਼ ਪ੍ਰੀਖਿਆ (ਐਨਈਈਟੀ), 2020 ਨੂੰ ਮੁਲਤਵੀ ਕੀਤੇ ਜਾਣ ਤੇ ਖਾੜੀ ਦੇਸ਼ਾਂ ’ਚ ਪ੍ਰੀਖਿਆ ਕੇਂਦਰ ਬਣਾਏ ਜਾਣ ਦੇ ਮਾਮਲੇ ’ਚ ਜਵਾਬ ਦੇਣ ਲਈ ਕਿਹਾ ਹੈ।  ਕੋਵਿਡ-19 ਮਹਾਮਾਰੀ ਦੇ ਦੌਰ ’ਚ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੀ ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨਟੀਏ), ਜੋ ਕਿ ਨੀਟ ਪ੍ਰੀਖਿਆ ਕਰਵਾਉਂਦੀ ਹੈ, ਨੇ ਇਸ ਸਾਲ ਦੀ ਨੀਟ ਪ੍ਰੀਖਿਆ ਦੇ ਆਯੋਜਨ ਨੂੰ ਲੈ ਕੇ ਸੁਪਰੀਮ ਕੋਰਟ ’ਚ ਪਟੀਸ਼ਨ ਦਰਜ ਕੀਤੀ ਗਈ ਹੈ, ਜਿਸ ਦੀ ਅੱਜ 29 ਜੁਲਾਈ 2020 ਨੂੰ ਹੋਈ ਸੁਣਵਾਈ ਦੌਰਾਨ ਕੇਂਦਰ ਤੇ ਮੈਡੀਕਲ ਕੌਂਸਲ ਤੋਂ ਜਵਾਬ ਮੰਗਿਆ ਗਿਆ ਹੈ।

ਨੀਟ ਯੂਜੀ 2020 ਪ੍ਰੀਖਿਆ ਦੀ ਤਿਆਰੀ ਕਰ ਰਹੇ ਅਜਿਹੇ ਉਮੀਦਵਾਰਾਂ, ਜੋ ਕਿ ਦੋਹਾ, ਕਤਰ, ਆਦਿ ਖਾੜੀ ਦੇਸ਼ਾਂ ’ਚ ਰਹਿੰਦੇ ਹਨ, ਦੇ ਮਾਪਿਆਂ ਨੇ ਸੁਪਰੀਮ ਕੋਰਟ ’ਚ ਜਨਹਿਤ ਪਟੀਸ਼ਨ ਦਰਜ ਕੀਤੀ ਹੈ। ਲਗਭਗ 4000 ਅਜਿਹੇ ਉਮੀਦਵਾਰ, ਜਿਨ੍ਹਾਂ ਨੇ ਮੱਧ ਪੂਰਬ ਦੇ ਕਤਰ ਤੋਂ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕੀਤੀ ਸੀ, ਉਨ੍ਹਾਂ ਨੂੰ ਕਤਰ ’ਚ ਭਾਰਤੀ ਦੂਤਾਵਾਸ ਤੋਂ ਦਸਤਾਵੇਜ਼ ਨੂੰ ਤਸਦੀਕ ਕਰਵਾਉਣ ’ਚ ਸਮੱਸਿਆਵਾਂ ਆ ਰਹੀਆਂ ਹਨ। ਉਥੇ ਕੋਵਿਡ-19 ਮਹਾਮਾਰੀ ਦੇ ਲਾਗਾਤਾਰ ਵਧਦੇ ਮਾਮਲਿਆਂ ਦੇ ਵਿਚ ਅੰਤਰਰਾਸ਼ਟਰੀ ਯਾਤਰਾ ਕਰਨ ਤੇ ਉਸ ਦੇ ਬਾਅਦ ਜ਼ਰੂਰੀ 21 ਦਿਨਾਂ ਦੇ ਕੁਆਰੰਟਾਈਨ ਸੈਂਟਰ ’ਚ ਰਹਿਣ ਦੇ ਨਿਯਮਾਂ ਦੇ ਚਲਦੇ ਕਈ ਹੋਰ ਸਮੱਸਿਆਵਾਂ ਆਉਣਗੀਆਂ। ਸੁਪਰੀਮ ਕੋਰਟ ’ਚ ਇਨ੍ਹੀਂ ਤੱਥਾ ਦੇ ਆਧਾਰ ’ਤੇ ਪਟੀਸ਼ਨ ਦਰਜ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਨੀਟ ਯੂਜੀ 2020 ਪ੍ਰੀਖਿਆ ਲਈ, ਮੀਡੀਆ ਰਿਪੋਰਟਜ਼ ਅਨੁਸਾਰ 16.84 ਲੱਖ ਉਮੀਦਵਾਰਾਂ ਨੇ ਪੰਜੀਕਰਨ ਕੀਤਾ ਹੈ। ਇਨ੍ਹਾਂ ਉਮੀਦਵਾਰਾਂ ਲਈ ਪ੍ਰੀਖਿਆ ਦਾ ਆਯੋਜਨ 13 ਸਤੰਬਰ 2020 ਨੂੰ ਕੀਤਾ ਜਾਣਾ ਪ੍ਰਸਤਾਵਿਤ ਹੈ, ਜਿਸ ਲਈ ਐਮਸ ਦਿੱਲੀ ਨੇ ਜ਼ਰੂਰੀ ਦਿਸ਼ਾ-ਨਿਰਦੇਸ਼ ਯਾਨੀ ਸਟੈਂਡਰਡ ਆਪ੍ਰੇਟਿੰਗ ਪ੍ਰੋਸੀਜਰਜ਼ (ਐਸਓਪੀ) ਹਾਲ ਹੀ ’ਚ ਜਾਰੀ ਕੀਤੇ ਹਨ। ਨੀਟ ਯੂਜੀ 2020 ਪ੍ਰੀਖਿਆ ਰਾਹੀਂ 82,926 ਐਮਏਬੀਬੀਐਸ, 26,949 ਬੀਡੀਐਸ, 52,720 ਆਯੂਸ਼ ਤੇ 525 ਬੀਵੀਐਸਸੀ ਤੇ ਏਐਚ ਪਾਠਕ੍ਰਮਾਂ ਦੀਆਂ ਸੀਟਾਂ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਣੀ ਹੈ।            (ਏਜੰਸੀ)