ਕੁੱਝ ਤਾਕਤਾਂ ਸਿੱਖਾਂ ਨੂੰ ਮੁਸਲਮਾਨਾਂ ਨਾਲ ਲੜਾਉਣ ਦੀ ਸਾਜ਼ਸ਼ ਘੜ ਰਹੀਆਂ ਹਨ, ਸਿੱਖ ਸੁਚੇਤ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਕਿਸਤਾਨ ਵਿਚਲੇ ਭਾਈ ਤਾਰੂ ਸਿੰਘ ਜੀ ਦੇ ਇਤਿਹਾਸਕ ਗੁਰਦਵਾਰੇ ਨੂੰ ਲੈ ਕੇ ਪੈਦਾ ਹੋਏ ਵਿਵਾਦ ’ਤੇ ਟਿਪਣੀ

balwinder singh ambarsariya

ਨਵੀਂ ਦਿੱਲੀ, 29 ਜੁਲਾਈ (ਅਮਨਦੀਪ ਸਿੰਘ): ਪਾਕਿਸਤਾਨ ਵਿਚਲੇ ਭਾਈ ਤਾਰੂ ਸਿੰਘ ਜੀ ਦੇ ਇਤਿਹਾਸਕ ਗੁਰਦਵਾਰੇ ਨੂੰ ਲੈ ਕੇ ਪੈਦਾ ਹੋਏ ਵਿਵਾਦ ’ਤੇ ਟਿਪਣੀ ਕਰਦਿਆਂ ਦਿੱਲੀ ਤੋਂ ‘ਉੱਚਾ ਦਰ ਬਾਬੇ ਨਾਨਕ ਦਾ’  ਦੀ ਗਵਰਨਿੰਗ ਕੌਂਸਲ ਦੇ ਮੈਂਬਰ ਸ.ਬਲਵਿੰਦਰ ਸਿੰਘ ਅੰਬਰਸਰੀਆ ਨੇ ਸਿੱਖਾਂ ਨੂੰ ਸੋਚ ਸਮਝ ਕੇ ਹੀ ਕੋਈ ਕਦਮ ਚੁਕਣ ਦੀ ਸਲਾਹ ਦਿਤੀ ਹੈ।

ਉਨ੍ਹਾਂ ਕਿਹਾ, ਕਰੋਨਾ ਦੇ ਬਿਪਤਾ ਦੇ ਸਮੇਂ ਵਿਚ ਦੁਨੀਆਂ ਪੱਧਰ ’ਤੇ ਸਿੱਖਾਂ ਦੀ ਸੇਵਾ ਦੀ ਚਰਚਾ ਹੋਈ ਹੈ, ਇਸ ਲਈ ਕੁੱਝ ਤਾਕਤਾਂ ਨੂੰ ਸਿੱਖਾਂ ਦੀ ਚੜ੍ਹਤ ਬਰਦਾਸ਼ਤ ਨਹੀਂ ਹੋ ਰਹੀ ਤੇ ਉਹ ਸਿੱਖਾਂ ਨੂੰ ਪਾਕਿਸਤਾਨ ਤੇ ਮੁਸਲਮਾਨਾਂ ਨਾਲ ਵਿਵਾਦਾਂ ਵਿਚ ਉਲਝਾਉਣ ’ਚ ਲੱਗੀਆਂ ਹੋਈਆਂ ਹਨ ਤਾਕਿ ਹਿੰਦੋਸਤਾਨ ਵਿਚ ਮੌਜੂਦਾ ਦੌਰ ਵਿਚ ਜੋ ਸਮੱਸਿਆਵਾਂ ਚਲ ਰਹੀਆਂ ਹਨ, ਉਸ ਤੋਂ ਧਿਆਨ ਹਟਾਇਆ ਜਾ ਸਕੇ। ਉਨ੍ਹਾਂ ਕਿਹਾ, “ਪੰਥ ਵਿਰੋਧੀ ਤਾਕਤਾਂ ਕਦੇ ਵਿਵਾਦਤ ਦਸਮ ਗ੍ਰੰਥ ਦੇ ਨਾਂ ’ਤੇ ਅਤੇ ਕਦੇ ਗੁਰਬਾਣੀ ਦੇ ਗੁਟਕਿਆਂ ਵਿਚ ਖੋਟ ਰਲਾ ਕੇ, ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਕੇ, ਗੰੁਮਰਾਹ ਕਰਨ ’ਚ ਲੱਗੀਆਂ ਰਹਿੰਦੀਆਂ ਹਨ। ਸਿੱਖਾਂ ਨੂੰ ਸੋਚ ਸਮਝ ਕੇ,ਅਪਣੇ ਫ਼ੈਸਲੇ ਆਪ ਲੈਣ ਦੀ ਨੀਤੀ ਅਪਣਾ ਕੇ, ਗੁੰਮਰਾਹ ਹੋਣ ਤੋਂ ਬਚਣਾ ਚਾਹੀਦਾ ਹੈ।’’