ਭਾਰਤ ਤੋਂ ਚੋਰੀ ਹੋਈਆਂ ਕਲਾਕ੍ਰਿਤੀਆਂ ਆਸਟ੍ਰੇਲੀਆ ਕਰੇਗਾ ਵਾਪਸ

ਏਜੰਸੀ

ਖ਼ਬਰਾਂ, ਪੰਜਾਬ

ਭਾਰਤ ਤੋਂ ਚੋਰੀ ਹੋਈਆਂ ਕਲਾਕ੍ਰਿਤੀਆਂ ਆਸਟ੍ਰੇਲੀਆ ਕਰੇਗਾ ਵਾਪਸ

image

ਕੈਨਬਰਾ, 29 ਜੁਲਾਈ : ਆਸਟ੍ਰੇਲੀਆ ਦੇਸ਼ ਨੇ ਇਕ ਅਹਿਮ ਫ਼ੈਸਲਾ ਲੈਂਦੇ ਹੋਏ ਐਲਾਨ ਕੀਤਾ ਹੈ ਕਿ ਉਹ ਭਾਰਤ ਤੋਂ ਆਸਟ੍ਰੇਲੀਆ ਲਿਆਂਦੀਆਂ ਗਈਆਂ ਚੋਰੀ ਦੀਆਂ ਕਲਾ ਕ੍ਰਿਤੀਆਂ ਵਾਪਸ ਮੋੜੇਗਾ। ਦਰਅਸਲ ਇਥੇ ਨੈਸ਼ਨਲ ਆਰਟ ਮਿਊਜ਼ੀਅਮ ਵਿਚ ਰਖੀਆਂ ਭਾਰਤ ਦੀਆਂ 14 ਕਲਾਕ੍ਰਿਤੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਕਲਾਕ੍ਰਿਤੀਆਂ ਵਿਚ ਪਿੱਤਲ ਅਤੇ ਪੱਥਰ ਦੀਆਂ ਮੂਰਤੀਆਂ ਤੋਂ ਇਲਾਵਾ ਪੇਂਟਿੰਗ ਅਤੇ ਕੁਝ ਤਸਵੀਰਾਂ ਸ਼ਾਮਲ ਹਨ। 
ਇਹ ਕਲਾਕ੍ਰਿਤੀਆਂ ਸਾਲ 1989-2009 ਵਿਚਕਾਰ ਮਿਊਜ਼ੀਅਮ ਵਿਚ ਸ਼ਾਮਲ ਕੀਤਆਂ ਗਈਆਂ ਸਨ। ਇਥੇ ਇਹ ਵੀ ਦਸ ਦਈਏ ਕਿ ਇਹ ਸਾਰੀਆਂ ਕਲਾਕ੍ਰਿਤੀਆਂ ਤਸਕਰੀ ਕਰਨ ਵਾਲੇ ਡੀਲਰ ਸੁਭਾਸ਼ ਕਪੂਰ ਤੋਂ ਲਈਆਂ ਗਈਆਂ ਸਨ। ਹੁਣ ਆਸਟ੍ਰੇਲੀਆ ਵਿਚ ਭਾਰਤੀ ਹਾਈ ਕਮਿਸ਼ਨਰ ਮਨਪ੍ਰੀਤ ਵੋਰਾ ਨੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਆਸਟ੍ਰੇਲੀਆ ਦੇ ਇਸ ਫ਼ੈਸਲੇ ਲਈ ਭਾਰਤ ਸਰਕਾਰ ਧਨਵਾਦੀ ਕਰਦੀ ਹੈ। ਇਥੇ ਜਾਣਕਾਰੀ ਅਨੁਸਾਰ ਦਸ ਦਈਏ ਕਿ ਇਨ੍ਹਾਂ ਕਲਾਕ੍ਰਿਤੀਆਂ ਦੀ ਕੀਮਤ ਬਾਜ਼ਾਰ ਵਿਚ ਕਈ ਮਿਲੀਅਨ ਡਾਲਰਾਂ ਦੀ ਹੈ। ਨੈਸ਼ਨਲ ਆਰਟ ਮਿਊਜ਼ੀਅਮ ਵੱਲੋਂ ਦੱਸਿਆ ਗਿਆ ਕਿ ਇਹ ਸਾਰੀਆਂ ਕਲਾਕ੍ਰਿਤੀਆਂ ਚੋਰੀ ਦੇ ਬਾਅਦ ਤਸਕਰੀ ਜ਼ਰੀਏ ਇੱਥੇ ਪਹੁੰਚੀਆਂ। ਇਹ ਸਾਰੀਆਂ ਕਲਾਕ੍ਰਿਤੀਆਂ ਆਸਟ੍ਰੇਲੀਆ ਦੇ ਕਾਨੂੰਨ ਅਨੁਸਾਰ ਜਾਇਜ਼ ਨਹੀਂ ਹਨ ਅਤੇ ਇਨ੍ਹਾਂ ਕਲਾਕ੍ਰਿਤੀਆਂ ਦੀ ਤਸਕਰੀ ਕਰਨ ਵਾਲਾ ਸੁਭਾਸ਼ ਕਪੂਰ ਸਜ਼ਾ ਭੁਗਤ ਰਿਹਾ ਹੈ।      (ਏਜੰਸੀ)