ਅੱਧੀ ਆਬਾਦੀ ਦਾ ਟੀਕਾਕਰਨ ਹੋਣ ਦੇ ਬਾਵਜੂਦ ਅਮਰੀਕਾ ਵਿਚ ਫੈਲਿਆ ਕੋਰੋਨਾ

ਏਜੰਸੀ

ਖ਼ਬਰਾਂ, ਪੰਜਾਬ

ਅੱਧੀ ਆਬਾਦੀ ਦਾ ਟੀਕਾਕਰਨ ਹੋਣ ਦੇ ਬਾਵਜੂਦ ਅਮਰੀਕਾ ਵਿਚ ਫੈਲਿਆ ਕੋਰੋਨਾ

image


ਦੋ ਮਹੀਨੇ ਬਾਅਦ ਮਾਸਕ ਦੀ ਵਾਪਸੀ

ਵਾਸ਼ਿੰਗਟਨ, 29 ਜੁਲਾਈ : ਦੁਨੀਆਂ ਭਰ ਵਿਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦਾ ਖਤਰਾ ਮੰਡਰਾ ਰਿਹਾ ਹੈ | ਇਸ ਦੌਰਾਨ ਅਮਰੀਕਾ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਮਾਮਲਿਆਂ ਵਿਚ ਤੇਜ਼ੀ ਆਉਣੀ ਸ਼ੁਰੂ ਹੋ ਗਈ ਹੈ | ਵਲਡੋਮੀਟਰ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਅਮਰੀਕਾ ਵਿਚ ਕੋਰੋਨਾ ਵਾਇਰਸ ਦੇ 84 ਹਜ਼ਾਰ 447 ਨਵੇਂ ਮਾਮਲੇ ਸਾਹਮਣੇ ਆਏ | ਇਸ ਤੋਂ ਬਾਅਦ ਅਮਰੀਕਾ ਇਕ ਵਾਰ ਫਿਰ ਤੋਂ ਕੋਰੋਨਾ ਮਾਮਲਿਆਂ ਵਿਚ ਦੁਨੀਆਂ ਭਰ ਵਿਚ ਪਹਿਲੇ ਨੰਬਰ 'ਤੇ ਪਹੁੰਚ ਗਿਆ ਹੈ | ਇਸ ਦੇ ਚਲਦਿਆਂ ਦੋ ਮਹੀਨਿਆਂ ਬਾਅਦ ਹੀ ਅਮਰੀਕਾ ਵਿਚ ਫਿਰ ਤੋਂ ਮਾਸਕ ਲਗਾਉਣ ਦਾ ਦੌਰ ਵਾਪਸ ਸ਼ੁਰੂ ਹੋ ਗਿਆ ਹੈ |
49.7% ਪੂਰੇ ਟੀਕਾਕਰਨ ਦੇ ਬਾਵਜੂਦ ਲਗਾਤਾਰ ਵਧਦੇ ਮਾਮਲਿਆਂ ਨੂੰ  ਵੇਖਦਿਆਂ ਸੀਡੀਸੀ ਨੇ ਟੀਕਾਕਰਨ ਕਰਵਾ ਚੁੱਕੇ ਲੋਕਾਂ ਨੂੰ  ਵੀ ਮਾਸਕ ਪਾਉਣ ਲਈ ਕਿਹਾ ਹੈ | ਭਾਰਤ ਵਿਚ ਸਿਰਫ਼ 7% ਲੋਕਾਂ ਨੂੰ  ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੱਗੀਆਂ ਹਨ ਪਰ ਸਿਹਤ ਮੰਤਰਾਲੇ ਮੁਤਾਬਕ ਭਾਰਤ ਵਿਚ ਮਾਸਕ 
ਪਾਉਣ 
ਵਾਲਿਆਂ ਦੀ ਗਿਣਤੀ ਵਿਚ 74% ਕਮੀ ਆਈ ਹੈ | ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪਿ੍ਵੈਂਸ਼ਨ ਨੇ ਸਕੂਲੀ ਬੱਚਿਆਂ, ਅਧਿਆਪਕਾਂ ਅਤੇ ਹੋਰ ਸਟਾਫ ਨੂੰ  ਮਾਸਕ ਪਾਉਣ ਲਈ ਕਿਹਾ ਹੈ | ਅਮਰੀਕਾ ਵਿਚ ਡੇਲਟਾ ਵੇਰੀਐਂਟ ਦੇ 80% ਅਤੇ ਭਾਰਤ ਵਿਚ 91% ਮਾਮਲੇ ਅਮਰੀਕਾ ਵਿਚ ਡੇਲਟਾ ਵੇਰੀਐਂਟ ਦੇ ਚਲਦਿਆਂ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ | ਅਮਰੀਕਾ ਵਿਚ ਕੋਰੋਨਾ ਦੇ ਮਾਮਲਿਆਂ ਵਿਚ 80 ਫੀਸਦ ਮਾਮਲੇ ਡੇਲਟਾ ਵੇਰੀਐਂਟ ਵਾਲੇ ਹੀ ਹਨ ਜਦਕਿ ਭਾਰਤ ਵਿਚ ਡੇਲਟਾ ਵੇਰੀਐਂਟ ਦੇ 91 ਫੀਸਦ ਹਨ | ਇਹ ਵੇਰੀਐਂਟ ਪਹਿਲਾਂ ਭਾਰਤ ਵਿਚ ਦੇਖਿਆ ਗਿਆ ਸੀ ਪਰ ਹੁਣ ਦੁਨੀਆਂ ਦੇ ਕਈ ਦੇਸ਼ਾਂ ਵਿਚ ਫੈਲ ਚੁੱਕਾ ਹੈ | ਦੋਵੇਂ ਡੋਜ਼ ਲੈ ਚੁੱਕੇ ਲੋਕਾਂ ਲਈ ਵੀ ਮਾਸਕ ਜ਼ਰੂਰੀ ਸੀਡੀਸੀ ਦੇ ਡਾਇਰੈਕਟਰ ਡਾ. ਰੋਸ਼ੇਲ ਵਾਲੇਂਸਕੀ ਨੇ ਕਿਹਾ ਕਿ ਵੈਕਸੀਨ ਅਸਰਦਾਰ ਹੈ ਪਰ ਕੋਰੋਨਾ ਦੇ ਡੇਲਟਾ ਵੇਰੀਐਂਟ ਕਾਰਨ ਅੱਗੇ ਵੀ ਸੰਕਰਮਣ ਦਾ ਖਤਰਾ ਵਧ ਗਿਆ ਹੈ | ਇਸ ਲਈ ਸੀਡੀਸੀ ਵੈਕਸੀਨ ਦੀਆਂ ਦੋਵੇਂ ਡੋਜ਼ ਲੈ ਚੁੱਕੇ ਲੋਕਾਂ ਨੂੰ  ਵੀ ਮਾਸਕ ਪਾਉਣ ਦਾ ਸੁਝਾਅ ਦਿੰਦਾ ਹੈ | ਯੂਨਾਇਟਡ ਫੂਡ ਐਂਡ ਕਮਰਸ਼ੀਅਲ ਵਰਕਰਜ਼ ਇੰਟਰਨੈਸ਼ਨਲ ਦੇ ਪ੍ਰਧਾਨ ਮਾਰਕ ਪੇਰੋਨ ਦਾ ਕਹਿਣਾ ਹੈ ਕਿ ਵਾਇਰਸ ਨੂੰ  ਫੈਲਣ ਤੋਂ ਰੋਕਣ ਦਾ ਇਕਲੌਤਾ ਤਰੀਕਾ ਮਾਸਕ ਹੀ ਹੈ |