ਗੜ੍ਹਦੀਵਾਲਾ ਪੁਲਿਸ ਵਲੋਂ ਵਿਦੇਸ਼ ਭੇਜਣ ਦੇ ਨਾਂ ’ਤੇ ਧੋਖਾਧੜੀ ਕਰਨ ਦੇ ਮਾਮਲੇ ਵਿਚ ਇਕ ਏਜੰਟ ਗ੍ਰਿਫ਼ਤਾ

ਏਜੰਸੀ

ਖ਼ਬਰਾਂ, ਪੰਜਾਬ

ਗੜ੍ਹਦੀਵਾਲਾ ਪੁਲਿਸ ਵਲੋਂ ਵਿਦੇਸ਼ ਭੇਜਣ ਦੇ ਨਾਂ ’ਤੇ ਧੋਖਾਧੜੀ ਕਰਨ ਦੇ ਮਾਮਲੇ ਵਿਚ ਇਕ ਏਜੰਟ ਗ੍ਰਿਫ਼ਤਾਰ

image

ਗੜ੍ਹਦੀਵਾਲਾ, 29 ਜੁਲਾਈ (ਹਰਪਾਲ ਸਿੰਘ) : ਥਾਣਾ ਗੜ੍ਹਦੀਵਾਲਾ ਪੁਲਿਸ ਵਲੋਂ ਵਿਦੇਸ਼ ਭੇਜਣ ਦੇ ਨਾਂ ’ਤੇ ਧੋਖਾਧੜੀ ਕਰਨ ਦੇ ਮਾਮਲੇ ਵਿਚ ਇਕ ਏਜੰਟ ਵਿਰੁਧ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਇਸ ਸਬੰਧੀ ਥਾਣਾ ਗੜ੍ਹਦੀਵਾਲਾ ਦੇ ਮੁੱਖੀ ਇੰਸਪੈਕਟਰ ਬਲਜੀਤ ਸਿੰਘ ਹੁੰਦਲ ਨੇ ਦਸਿਆ ਕਿ ਪਿੰਡ ਸਕਰਾਲਾ ਡਾਕਖਾਨਾ ਮਸੀਤਪਾਲ ਕੋਟ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਸਨੀਕ ਰੌਣਕ ਸਿੰਘ ਪੁੱਤਰ ਰੱਖਾ ਰਾਜ ਨੇ ਜ਼ਿਲ੍ਹਾ ਪੁਲਿਸ ਕਪਤਾਨ ਸਰਦਾਰ ਨਵਜੋਤ ਸਿੰਘ ਮਾਹਲ ਨੂੰ ਦਿਤੀ ਲਿਖਤੀ ਸ਼ਿਕਾਇਤ ਵਿਚ ਦਸਿਆ ਕਿ ਮੈਂ ਅਪਣੇ ਲੜਕੇ ਨੂੰ ਬਾਹਰ ਭੇਜਣ ਲਈ ਏਜੰਟ ਸ਼ਸ਼ੀ ਕੁਮਾਰ ਪੁੱਤਰ ਰਾਮ ਕਿਸ਼ਨ ਵਾਸੀ ਮਕਾਨ ਨੰਬਰ-9/450/23 ਸੰਤੋਖਪੁਰਾ ਜਲੰਧਰ ਨੂੰ 1 ਲੱਖ ਰੁਪਏ ਲੋਨ ਲੈ ਕੇ 10% ਦੇ ਹਿਸਾਲ ਨਾਲ ਲੈ ਕੇ ਦਿਤੇ ਸਨ। ਉਕਤ ਏਜੰਟ ਨੇ ਮੇਰੇ ਲੜਕੇ ਨੂੰ ਇਕ ਮਹੀਨੇ ਦਾ ਟੂਰਿਸਟ ਵੀਜ਼ਾ ਲਗਾ ਕੇ ਦੁਬਈ ਭੇਜ ਦਿਤਾ, ਉਥੇ ਏਅਰ ਪੋਰਟ ’ਤੇ ਨਾ ਕੋਈ ਉਸ ਨੂੰ ਲੈਣ ਆਇਆ ਅਤੇ ਨਾ ਹੀ ਕਿਸੇ ਨੇ ਉਸ ਦੀ ਬਾਤ ਪੁੱਛੀ। ਮੇਰਾ ਲੜਕਾ ਮੇਰੇ ਪਿੰਡ ਦੇ ਲੜਕਿਆਂ ਕੋਲ ਜਾ ਕੇ ਰਿਹਾ। 
ਹਫ਼ਤਾ ਬੀਤ ਜਾਣ ’ਤੇ ਵੀ ੲੰਜੇਟ ਨੇ ਮੇਰੇ ਲੜਕੇ ਦੀ ਸਾਰ ਨਹੀਂ ਲਈ। ਮੇਰਾ ਲੜਕਾ ਪਿੰਡ ਦੇ ਲੜਕਿਆਂ ਕੋਲ 22 ਦਿਨ ਦੇ ਕਰੀਬ ਰਿਹਾ। ਮੇਰੇ ਲੜਕੇ ਕੋਲ ਅਪਣੇ ਲਈ ਖਰਚਾ ਵੀ ਨਹੀਂ ਸੀ। ਮੇਰੇ ਵਲੋਂ ਉਸ ਨੂੰ ਇਧਰੋਂ ਪੈਸੇ ਭੇਜੇ ਗਏ ਤੇ ਕੁੱਝ ਉਸ ਨੇ ਉਥੋਂ ਲੜਕਿਆਂ ਕੋਲੋਂ ਵੀ ਪੈਸੇ ਫੜੇ ਸਨ। ਇਸ ਦੇ ਬਾਵਜੂਦ ਖ਼ਰਚਾ ਖ਼ਤਮ ਹੋਣ ’ਤੇ ਮੁੰਡੇ ਤੰਗ ਪ੍ਰੇਸ਼ਾਨ ਕਰਨ ਲੱਗ ਪਏ ਅਤੇ ਮੇਰੇ ਲੜਕੇ ਨੂੰ ਮਕਾਨ ਦਾ ਕਿਰਾਇਆ ਦੇਣ ਲਈ ਕਿਹਾ ਪਰ ਮੇਰੇ ਲੜਕੇ ਕੋਲ ਪੈਸਾ ਨਾ ਹੋਣ ਕਾਰਨ ਉਨ੍ਹਾਂ ਨੇ ਉਸ ਨੂੰ ਕਮਰੇ ਵਿਚੋਂ ਕੱਢ ਦਿਤਾ। ਇਸ ਦੌਰਾਨ ਏਜੰਟ ਨੇ ਕਿਸੇ ਵੀ ਤਰ੍ਹਾਂ ਕੋਈ ਵੀ ਸਾਡੀ ਗੱਲ ਨਾ ਸੁਣੀ। 
ਸਾਡੇ ਪੈਸੇ ਮੰਗਣ ’ਤੇ ਏਜੰਟ ਸਾਨੂੰ ਹਰ ਤੀਜੇ ਦਿਨ ਜਲੰਧਰ ਬੁਲਾ ਕੇ ਖੱਜਲ ਖੁਆਰ ਕਰਦਾ ਰਿਹਾ। ਉਪਰੰਤ ਉਸ ਨੇ ਜੋ 43 ਹਜ਼ਾਰ ਦਾ ਚੈੱਕ ਦਿਤਾ ਉਹ ਪਾਸ ਨਹੀਂ ਹੋਇਆ। ਇਸ ਮਾਮਲੇ ਦੀ ਇੰਨਕੁਆਰੀ ਉੱਪ ਕਪਤਾਨ ਡਿਟੈਕਵਿਟ ਹੁਸਿਆਪੁਰ ਵਲੋਂ ਕੀਤੀ ਗਈ। ਜਿਸ ਵਿੱਚ ਏਜੰਟ ਸ਼ਸ਼ੀ ਕੁਮਾਰ ਪੁੱਤਰ ਰਾਮ ਕਿਸ਼ਨ ਵਾਸੀ ਮਕਾਨ ਨੰਬਰ-9/450/23 ਸੰਤੋਖਪੁਰਾ ਜਲੰਧਰ ਨੂੰ ਹੱਕੀ ਦੋਸ਼ੀ ਪਾਇਅ ਗਿਆ। ਉਪਰੰਤ ਡੀਏ ਲੀਗਲ ਦੀ ਰਾਏ ਹਾਸਲ ਕਰਨ ’ਤੇ ਉਕਤ ਏਜੰਟ ਸ਼ਸ਼ੀ ਕੁਮਾਰ ਪੁੱਤਰ ਰਾਮ ਕਿਸ਼ਨ ਵਾਸੀ ਮਕਾਨ ਨੰਬਰ-9/450/23 ਸੰਤੋਖਪੁਰਾ ਜਲੰਧਰ ਵਿਰੁਧ ਧਾਰਾ 420 ਆਈ ਪੀ ਸੀ  ਅਤੇ 13 ਪੰਜਾਬ ਪ੍ਰੀਵੈਨਸ਼ਨ ਆਫ ਹਿਊਮਨ ਸਮਗਲਿੰਗ ਐਕਟ 2021 ਤਹਿਤ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।