ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਬਲਾਕ ਸੁਨਾਮ ਦੀ ਹੋਈ ਮੀਟਿੰਗ

ਏਜੰਸੀ

ਖ਼ਬਰਾਂ, ਪੰਜਾਬ

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਬਲਾਕ ਸੁਨਾਮ ਦੀ ਹੋਈ ਮੀਟਿੰਗ

image

ਦਿੜ੍ਹਬਾ/ਛਾਜਲੀ, 29 ਜੁਲਾਈ (ਕੁਲਵਿੰਦਰ ਸਿੰਘ ਰਿੰਕਾ) : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਬਲਾਕ ਸੁਨਾਮ ਦੀ ਮੀਟਿੰਗ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਹੇਠ ਡੇਰਾ ਟੀਕਮ ਦਾਸ ਪਿੰਡ ਉਗਰਾਹਾਂ ਵਿਖੇ ਹੋਈ।
 ਇਸ ਮੀਟਿੰਗ ਵਿੱਚ ਆਉਣ ਵਾਲੇ ਸੰਘਰਸ਼ਾਂ ਦੀ ਰੂਪ ਰੇਖਾ ਉਲੀਕੀ ਗਈ। ਇਸ ਤਰ੍ਹਾਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 31 ਜੁਲਾਈ, 2022 ਨੂੰ 11 ਵਜੇ ਤੋਂ 3 ਵਜੇ ਤੱਕ ਚੱਕਾ ਜਾਮ ਕੀਤਾ ਜਾਵੇਗਾ। ਬਲਾਕ ਸੁਨਾਮ ਵਿੱਚੋਂ ਵੱਡੀ ਗਿਣਤੀ ਕਿਸਾਨ ਅਤੇ ਕਿਸਾਨ ਭੈਣਾਂ ਲੱਡਾ ਟੋਲ ਪਲਾਜ਼ਾ ਵਿਖੇ ਚੱਕਾ ਜਾਮ ਵਿੱਚ ਸ਼ਾਮਲ ਹੋਵੇਗੀ। ਇੰਨਾ ਚੱਕਾ ਜਾਮ ਮੋਰਚਿਆਂ ਵਿੱਚ ਹੀ ਗ਼ਦਰੀ ਸ਼ਹੀਦ ਉਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ। ਇਸ ਲਈ ਇਹ ਮੋਰਚੇ ਸ਼ਹੀਦ ਉਧਮ ਸਿੰਘ ਨੂੰ ਸਮਰਪਿਤ ਹੋਣਗੇ। ਇਸ ਮੌਕੇ ਆਗੂਆਂ ਨੇ ਕਿਹਾ ਕਿ ਐਮ ਐਸ ਪੀ ਅਤੇ ਲਖੀਮਪੁਰ ਖੀਰੀ ਦੇ ਕਾਂਡ ਦੇ ਸਬੰਧ ਵਿੱਚ ਇਹ 4 ਘੰਟੇ ਦਾ ਚੱਕਾ ਜਾਮ ਕੀਤਾ ਜਾ ਰਿਹਾ ਹੈ। ਆਗੂਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰਕੇ ਤੁਰਤ ਗ੍ਰਿਫ਼ਤਾਰ ਕੀਤਾ ਜਾਵੇ। ਜੇਕਰ ਸਰਕਾਰਾ ਨੇ ਉਪਰੋਕਤ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਅਗਲੇ ਸੰਘਰਸ਼ ਤਿੱਖੇ ਹੋਣਗੇ। 
ਇਸ ਮੌਕੇ ਆਗੂਆਂ ਨੇ ਸੁਨਾਮ ਤਹਿਸੀਲ ਵਿੱਚ ਕਿਸਾਨਾਂ ਦੀ ਹੁੰਦੀ ਖੱਜਲ ਖ਼ੁਆਰੀ ਦਾ ਗੰਭੀਰ ਨੋਟਿਸ ਲਿਆ। ਅੱਜ ਦੀ ਮੀਟਿੰਗ ਨੂੰ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਸੰਬੋਧਨ ਕੀਤਾ। 
ਇਸ ਮੌਕੇ ਰਾਮਸਰਨ ਸਿੰਘ ਉਗਰਾਹਾਂ, ਗੋਬਿੰਦ ਸਿੰਘ ਚੱਠਾ ਨਨਹੇੜਾ, ਸੁਖਪਾਲ ਸਿੰਘ ਮਾਣਕ ਕਣਕਵਾਲ, ਅਜੈਬ ਸਿੰਘ ਜਖੇਪਲ, ਰਾਮਪਾਲ ਸੁਨਾਮ ਆਦਿ ਆਗੂ ਹਾਜ਼ਰ ਸਨ। 
ਫੋਟੋ 29-9