ਨੀਤੀ ਆਯੋਗ ਦੇ ਸੱਦੇ ਤੋਂ ਮੂੰਹ ਫੇਰਦੇ ਰਹੇ ਸਾਬਕਾ CM ਕੈਪਟਨ, ਆਯੋਗ ਨੇ CM ਮਾਨ ਤੋਂ ਮੀਟਿੰਗ ਲਈ ਮੰਗਿਆ ਸਮਾਂ

ਏਜੰਸੀ

ਖ਼ਬਰਾਂ, ਪੰਜਾਬ

ਨੀਤੀ ਆਯੋਗ ਦੇ ਸਲਾਹਕਾਰ ਕੁੰਦਨ ਕੁਮਾਰ ਨੇ 25 ਜੁਲਾਈ ਨੂੰ ਪੰਜਾਬ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੂੰ ਪੱਤਰ ਲਿਖਿਆ ਹੈ।

NITI Aayog sought time for meeting from CM Mann


ਚੰਡੀਗੜ੍ਹ: ਨੀਤੀ ਆਯੋਗ ਨੇ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਮੀਟਿੰਗ ਲਈ ਸਮਾਂ ਮੰਗਿਆ ਹੈ। ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਨੀਤੀ ਆਯੋਗ ਵੱਲੋਂ ਵਾਰ-ਵਾਰ ਮੀਟਿੰਗ ਲਈ ਅਪੀਲਾਂ ਕਰਨ ਦੇ ਬਾਵਜੂਦ ਮੁੱਖ ਮੰਤਰੀ ਬੈਠਕ ਲਈ ਨਹੀਂ ਗਏ। ਨੀਤੀ ਆਯੋਗ ਦੇ ਸਲਾਹਕਾਰ ਕੁੰਦਨ ਕੁਮਾਰ ਨੇ 25 ਜੁਲਾਈ ਨੂੰ ਪੰਜਾਬ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੂੰ ਪੱਤਰ ਲਿਖਿਆ ਹੈ।

Niti Aayog

ਇਸ ਵਿਚ ਪੰਜਾਬ ਦੇ ਲਟਕਦੇ ਮਸਲਿਆਂ ਬਾਰੇ ਚਰਚਾ ਲਈ ਸਮਾਂ ਮੰਗਿਆ ਗਿਆ ਹੈ। ਪੱਤਰ ਵਿਚ ਲਿਖਿਆ ਗਿਆ ਹੈ ਕਿ ਨੀਤੀ ਆਯੋਗ ਵੱਲੋਂ ਚਲਾਏ ਜਾ ਰਹੇ ਫਲੈਗਸ਼ਿਪ ਪ੍ਰੋਗਰਾਮ ਅਤੇ ਕੇਂਦਰੀ ਮੰਤਰਾਲਿਆਂ ਨਾਲ ਸਬੰਧਤ ਪੰਜਾਬ ਦੇ ਲਟਕ ਰਹੇ ਮਾਮਲਿਆਂ ’ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ।

Captain Amarinder Singh

ਮਿਲੀ ਜਾਣਕਾਰੀ ਅਨੁਸਾਰ ਨੀਤੀ ਆਯੋਗ ਦੇ ਵਿਸ਼ੇਸ਼ ਸਕੱਤਰ ਡਾ. ਕੇ ਰਾਜੇਸਵਰਾ ਰਾਓ ਨੇ 23 ਜੂਨ 2021 ਨੂੰ ਤਤਕਾਲੀ ਮੁੱਖ ਸਕੱਤਰ ਵਿਨੀ ਮਹਾਜਨ ਨੂੰ ਪੱਤਰ ਲਿਖ ਕੇ ਪੰਜਾਬ ਦੇ ਮਸਲਿਆਂ ਬਾਰੇ ਮੁੱਖ ਮੰਤਰੀ ਨਾਲ ਮੀਟਿੰਗ ਲਈ ਸਮਾਂ ਮੰਗਿਆ ਸੀ। ਇਸ ਦਾ ਜਵਾਬ ਨਾ ਮਿਲਣ ’ਤੇ ਆਯੋਗ ਦੇ ਮੈਂਬਰ ਰਮੇਸ਼ ਚੰਦ ਨੇ ਖੁਦ ਮੁੱਖ ਮੰਤਰੀ ਕੈਪਟਨ ਨੂੰ 19 ਜੁਲਾਈ 2021 ਨੂੰ ਪੱਤਰ ਲਿਖਿਆ ਸੀ। ਤਾਜ਼ਾ ਪੱਤਰ ਵਿਚ ਆਯੋਗ ਨੇ ਕਿਹਾ ਕਿ ਪੰਜਾਬ ਵਿਚ ਨਵੀਂ ਸਰਕਾਰ ਬਣੀ ਹੈ ਅਤੇ ਨਵੇਂ ਮੁੱਖ ਮੰਤਰੀ ਨਾਲ ਨੀਤੀ ਆਯੋਗ ਦੀ ਮੀਟਿੰਗ ਤੈਅ ਕਰਵਾਈ ਜਾਵੇ।