ਨਸ਼ੇ ਨੇ ਇਕ ਹੋਰ ਘਰ ਵਿਛਾਏ ਸੱਥਰ, ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਗਈ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮ੍ਰਿਤਕ ਦੀ ਬਾਂਹ 'ਤੇ ਲੱਗੀ ਮਿਲੀ ਸਰਿੰਜ

photo

 

ਮਾਛੀਵਾੜਾ ਸਾਹਿਬ: ਮਾਛੀਵਾੜਾ ਸਾਹਿਬ 'ਚ ਜੰਗਲ ਦੇ ਵਿਚਕਾਰ ਕਬਰਸਤਾਨ 'ਚੋਂ ਨੌਜਵਾਨ ਦੀ ਲਾਸ਼ ਮਿਲੀ। ਮ੍ਰਿਤਕ ਦੀ ਬਾਂਹ 'ਤੇ ਸਰਿੰਜ ਲੱਗੀ ਹੋਈ ਸੀ। ਜਿਸ ਕਾਰਨ ਸ਼ੱਕ ਹੈ ਕਿ ਉਸ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ। ਮ੍ਰਿਤਕ ਦੀ ਪਛਾਣ 22 ਸਾਲਾ ਕੁਲਦੀਪ ਸਿੰਘ ਵਾਸੀ ਪਿੰਡ ਮਾਣੇਵਾਲ ਵਜੋਂ ਹੋਈ ਹੈ। ਉਹ ਕੰਬਾਈਨ ਡਰਾਈਵਰ ਸੀ। ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਸਮਰਾਲਾ ਵਿਖੇ ਰਖਵਾ ਕੇ ਜਾਂਚ ਸ਼ੁਰੂ ਕਰ ਦਿਤੀ ਸੀ।

ਇਹ ਵੀ ਪੜ੍ਹੋ: ਫ਼ਿਰੋਜ਼ਪੁਰ ਵਿਚ ਵਿਆਹੁਤਾ ਦੀ ਹੋਈ ਮੌਤ, ਪੇਕੇ ਪ੍ਰਵਾਰ ਨੇ ਸਹੁਰਾ ਪ੍ਰਵਾਰ 'ਤੇ ਲਗਾਏ ਦੋਸ਼ 

ਜਾਣਕਾਰੀ ਅਨੁਸਾਰ ਕਬਰਸਤਾਨ ਵਿਚ ਐਤਵਾਰ ਸਵੇਰੇ ਕੁਝ ਲੜਕੀਆਂ ਬਾਲਣ ਲਈ ਲੱਕੜਾਂ ਇਕੱਠੀਆਂ ਕਰਨ ਆਈਆਂ ਸਨ। ਜਿਨ੍ਹਾਂ ਨੇ ਦੇਖਿਆ ਕਿ ਜੰਗਲ ਦੇ ਵਿਚਕਾਰ ਇਕ ਨੌਜਵਾਨ ਮੂੰਹ ਦੇ ਬਲਬੂਤੇ ਡਿੱਗਿਆ ਪਿਆ। ਕੁੜੀਆਂ ਨੇ ਘਰ ਜਾ ਕੇ ਇਸ ਦੀ ਜਾਣਕਾਰੀ ਦਿਤੀ। ਇਸ ਮਗਰੋਂ ਕੁਝ ਲੋਕ ਸੇਵਾਦਾਰ ਨੂੰ ਦਰਗਾਹ ਤੋਂ ਆਪਣੇ ਨਾਲ ਲੈ ਕੇ ਜੰਗਲ ਦੇ ਵਿਚਕਾਰ ਚਲੇ ਗਏ।

ਇਹ ਵੀ ਪੜ੍ਹੋ: ਮੋਗਾ 'ਚ ਗੁੰਡਾਗਰਦੀ ਦਾ ਨੰਗਾ ਨਾਚ, ਆਪਸ ਵਿਚ ਭਿੜੀਆਂ ਦੋ ਧਿਰਾਂ, ਹੋਇਆ ਖੂਨ ਖਰਾਬਾ

ਉਥੇ ਦੇਖਿਆ ਗਿਆ ਕਿ ਇਕ ਨੌਜਵਾਨ ਡਿੱਗਿਆ ਪਿਆ ਸੀ। ਜਿਸ ਦੀ ਮੌਤ ਹੋ ਗਈ ਸੀ। ਉਸ ਦੀ ਬਾਂਹ 'ਤੇ ਸਰਿੰਜ ਲੱਗੀ ਹੋਈ ਸੀ। ਨੇੜੇ ਹੀ ਇੱਕ ਮੋਬਾਈਲ ਪਿਆ ਸੀ ਜੋ ਬੈਟਰੀ ਡਾਊਨ ਹੋਣ ਕਾਰਨ ਬੰਦ ਹੋ ਗਿਆ ਸੀ। ਉਦੋਂ ਹੀ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿਤੀ ਗਈ ਅਤੇ ਪੁਲਿਸ ਮੌਕੇ 'ਤੇ ਪਹੁੰਚ ਗਈ। ਘਟਨਾ ਦੀ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਮ੍ਰਿਤਕ ਦੀ ਪਛਾਣ ਕੁਲਦੀਪ ਸਿੰਘ ਵਜੋਂ ਹੋਈ। ਸਿਵਲ ਹਸਪਤਾਲ ਪੁੱਜੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਦੋ ਘੰਟੇ ਬੀਤ ਜਾਣ ’ਤੇ ਵੀ ਉਨ੍ਹਾਂ ਨੂੰ ਲਾਸ਼ ਨਹੀਂ ਦਿਖਾਈ ਗਈ।