Amritsar News : ਪੁਲਿਸ ਅਤੇ BSF ਨੇ 2 ਕਿੱਲੋ 57 ਗ੍ਰਾਮ ਹੈਰੋਇਨ ਅਤੇ ਇੱਕ ਕੁਆਡਕਾਪਟਰ ਡਰੋਨ ਕੀਤਾ ਬ੍ਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Amritsar News : ਪਿੰਡ ਬੱਚੀਵਿੰਡ ’ਚ ਚਲਾਇਆ ਗਿਆ ਸੀ ਸਾਂਝਾ ਸਰਚ ਆਪਰੇਸ਼ਨ

ਪੁਲਿਸ ਅਤੇ BSF ਕਾਰਵਾਈ ਕਰਦੇ ਹੋਏ

Amritsar News :  ਸਤਿੰਦਰ ਸਿੰਘ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਵੱਲੋਂ  ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਵਿੱਚੋਂ ਨਸ਼ਾ ਖ਼ਤਮ ਕਰਨ ਲਈ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਹਨ। ਜੋ ਇਨ੍ਹਾਂ ਹਦਾਇਤਾਂ ’ਤੇ ਕੰਮ ਕਰਦਿਆ ਇੰਚਾਰਜ ਸੀ.ਆਈ.ਏ ਸਟਾਫ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਨੂੰ ਗੁਪਤ ਸੂਚਨਾ ਮਿਲੀ ਕਿ ਪਿੰਡ ਬੱਚੀਵਿੰਡ ਦੀ ਧੂਸੀ ਦੇ ਨਾਲ ਦਾਣਾ ਮੰਡੀ ਦੇ ਨਜ਼ਦੀਕ ਚਰੀ ਦੇ ਖੇਤਾਂ ’ਚ ਇੱਕ ਡਰੋਨ ਟੁੱਟਾ ਪਿਆ ਹੈ ਅਤੇ ਉਸ ਨਾਲ ਇੱਕ ਪੈਕਟ ਵੀ ਪਿਆ ਹੈ। ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਇੰਚਾਰਜ ਸੀ.ਆਈ.ਏ ਸਟਾਫ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਵੱਲੋਂ ਮੁੱਖ ਅਫ਼ਸਰ ਥਾਣਾ ਲੋਪੋਕੇ ਅਤੇ ਬੀ.ਐਸ.ਐਫ ਦੀ ਸਰਚ ਪਾਰਟੀ ਨਾਲ ਮਿਲ ਕੇ ਉਕਤ ਜਗ੍ਹਾ ਤੇ ਇੱਕ ਸਾਂਝਾ ਸਰਚ ਆਪਰੇਸ਼ਨ ਚਲਾਇਆ ਗਿਆ। ਜੋ ਦੌਰਾਨੇ ਸਰਚ ਆਪਰੇਸ਼ਨ ਉਕਤ ਦੱਸੀ ਜਗ੍ਹਾ ਤੋਂ ਇੱਕ ਕੁਆਡ-ਕਾਪਟਰ ਡਰੋਨ ਅਤੇ ਇੱਕ ਪੈਕਟ ਬ੍ਰਾਮਦ ਹੋਇਆ। ਜਿਸਦੀ ਚੈਕਿੰਗ ਕਰਨ ’ਤੇ ਉਸ ’ਚੋ 02 ਕਿੱਲੋ 57 ਗ੍ਰਾਮ ਹੈਰੋਇਨ ਬਰਾਮਦ ਹੋਈ।

ਇਹ ਵੀ ਪੜੋ: Gurdaspur News : ਕੈਬਨਿਟ ਮੰਤਰੀ ਧਾਲੀਵਾਲ ਨੇ ਰੂਸ 'ਚ ਫਸੇ ਭਾਰਤੀ ਬੱਚਿਆਂ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਜਿਸ ਸਬੰਧੀ ਥਾਣਾ ਲੋਪੋਕੇ ਵਿਖੇ ਨਾਮਲੂਮ ਵਿਅਕਤੀਆ ਵਿਰੁੱਧ NDPS ACT ਅਤੇ AIR CRAFT ਐਕਟ ਦੀਆਂ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਰਜਿਸਟਰ ਕੀਤਾ ਜਾ ਰਿਹਾ ਹੈ। ਉਕਤ ਬ੍ਰਾਮਦ ਹੈਰੋਇਨ ਅਤੇ ਡਰੋਨ ਸਬੰਧੀ ਹਰ ਪੱਖ ਤੋਂ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਜਿਸ ਕਿਸੇ ਦੀ ਸ਼ਮੂਲੀਅਤ ਸਾਹਮਣੇ ਆਵੇਗੀ ਉਸ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

(For more news apart from  Amritsar rural police and BSF seize 2 kg 57 g heroin and quadcopter drone in Bramad News in Punjabi, stay tuned to Rozana Spokesman)