Britain news: ਵਿਰੋਧੀ ਧਿਰ ਦਾ ਨੇਤਾ ਬਣਨ ਦੀ ਦੌੜ ਸ਼ੁਰੂ, ਪ੍ਰੀਤੀ ਪਟੇਲ ਨੇ ਪੇਸ਼ ਕੀਤੀ ਦਾਅਵੇਦਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੰਡਨ, 29 ਜੁਲਾਈ : ਬ੍ਰਿਟੇਨ ’ਚ ਹਾਲ ਹੀ ’ਚ ਹੋਈਆਂ ਆਮ ਚੋਣਾਂ ’ਚ ਕੰਜ਼ਰਵੇਟਿਵ ਪਾਰਟੀ ਦੀ ਹਾਰ ਤੋਂ ਬਾਅਦ ਲੇਬਰ ਪਾਰਟੀ ਨੇ ਸਰਕਾਰ ਬਣਾ ਲਈ ਹੈ

Britain news: The race to become the leader of the opposition begins, Preeti Patel presented her candidacy

Britain news: The race to become the leader of the opposition begins, Preeti Patel presented her candidacy ਲੰਡਨ, 29 ਜੁਲਾਈ : ਬ੍ਰਿਟੇਨ ’ਚ ਹਾਲ ਹੀ ’ਚ ਹੋਈਆਂ ਆਮ ਚੋਣਾਂ ’ਚ ਕੰਜ਼ਰਵੇਟਿਵ ਪਾਰਟੀ ਦੀ ਹਾਰ ਤੋਂ ਬਾਅਦ ਲੇਬਰ ਪਾਰਟੀ ਨੇ ਸਰਕਾਰ ਬਣਾ ਲਈ ਹੈ। ਇਸ ਨਾਲ ਹੁਣ ਕੰਜ਼ਰਵੇਟਿਵ ਪਾਰਟੀ ਲਈ ਹਾਊਸ ਆਫ਼ ਕਾਮਨਜ਼ ਵਿਚ ਵਿਰੋਧੀ ਧਿਰ ਦਾ ਨੇਤਾ ਬਣਨ ਦੀ ਦੌੜ ਸ਼ੁਰੂ ਹੋ ਗਈ ਹੈ। ਹੁਣ ਸਾਬਕਾ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਵੀ ਇਸ ਦੌੜ ਵਿੱਚ ਉਮੀਦਵਾਰਾਂ ਵਿਚ ਸ਼ਾਮਲ ਹੋ ਗਈ ਹੈ।


ਕੰਜ਼ਰਵੇਟਿਵ ਪਾਰਟੀ ਦੇ ਵਿਰੋਧੀ ਧਿਰ ਦੇ ਨਵੇਂ ਨੇਤਾ ਦੀ ਚੋਣ ਲਈ ਦੋ ਪੜਾਵਾਂ ਵਿਚ ਵੋਟਿੰਗ ਹੋਣੀ ਹੈ। ਵੋਟਿੰਗ ਦੇ ਨਤੀਜੇ 2 ਨਵੰਬਰ ਨੂੰ ਸਾਹਮਣੇ ਆਉਣਗੇ। ਉਦੋਂ ਤਕ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਇਸ ਅਹੁਦੇ ’ਤੇ ਬਣੇ ਰਹਿਣਗੇ। ਭਾਰਤੀ ਮੂਲ ਦੀ ਨੇਤਾ ਪ੍ਰੀਤੀ ਪਟੇਲ ਦੌੜ ਵਿਚ ਸ਼ਾਮਲ ਹੋਣ ਵਾਲੀ ਪਹਿਲੀ ਮਹਿਲਾ ਉਮੀਦਵਾਰ ਹੈ। ਅਪਣੀ ਉਮੀਦਵਾਰੀ ਦਾ ਐਲਾਨ ਕਰਦੇ ਹੋਏ, ਪਟੇਲ ਨੇ ਪਾਰਟੀ ਨੂੰ ਇਕਜੁੱਟ ਕਰਨ ਅਤੇ ਕੰਜ਼ਰਵੇਟਿਵ ਪਾਰਟੀ ਨੂੰ ਅਪਣੀ ਅਗਵਾਈ ਹੇਠ ਇਕ ਵਾਰ ਫਿਰ ਤੋਂ ਚੋਣ ਜਿੱਤਣ ਵਾਲੀ ਮਸ਼ੀਨ ਵਿਚ ਬਦਲਣ ਦਾ ਵਾਅਦਾ ਕੀਤਾ।


ਬ੍ਰਿਟਿਸ਼-ਭਾਰਤੀ ਨੇਤਾ ਸੁਨਕ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਨੂੰ ਇਸ ਮਹੀਨੇ ਦੇ ਸ਼ੁਰੂ ਵਿਚ ਇਤਿਹਾਸਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸੁਨਕ ਅਤੇ ਪਟੇਲ ਤੋਂ ਇਲਾਵਾ ਸਾਬਕਾ ਮੰਤਰੀ ਜੇਮਸ ਕਲੇਵਰਲੇ, ਟੌਮ ਟੂਗੇਨਹਾਟ, ਮੇਲ ਸਟਰਾਈਡ ਅਤੇ ਰਾਬਰਟ ਜੇਨਰਿਕ ਦੇ ਵੀ ਵਿਰੋਧੀ ਧਿਰ ਦੇ ਨੇਤਾ ਦੀ ਦੌੜ ਵਿਚ ਸ਼ਾਮਲ ਹੋਣ ਦੀ ਉਮੀਦ ਹੈ। ਸੋਮਵਾਰ ਯਾਨੀ ਅੱਜ ਨਾਮਜ਼ਦਗੀ ਦਾ ਆਖ਼ਰੀ ਦਿਨ ਹੈ।

ਕੰਜ਼ਰਵੇਟਿਵ ਪਾਰਟੀ ਦੀ ਹਾਰ ’ਤੇ ਪਟੇਲ ਨੇ ਕਿਹਾ, ‘ਇਹ ਸਾਡੇ ਬਹਾਦਰ ਮੈਂਬਰ ਨਹੀਂ ਹਨ ਜੋ ਅਸਫ਼ਲ ਹੋਏ ਹਨ, ਪਰ ਸਾਡੇ ਨੇਤਾ ਅਸਫਲ ਹੋਏ ਹਨ।’ ਉਨ੍ਹਾਂ ਕਿਹਾ, ‘ਹੁਣ ਸਾਨੂੰ ਆਪਣੇ ਦੇਸ਼ ਦੇ ਲੋਕਾਂ ਲਈ ਸਕਾਰਾਤਮਕ ਬਦਲਾਅ ਲਿਆਉਣ ਲਈ ਅਪਣੀਆਂ ਰੂੜ੍ਹੀਵਾਦੀ ਕਦਰਾਂ-ਕੀਮਤਾਂ ਨੂੰ ਮਜ਼ਬੂਤ ਨੀਤੀਆਂ ਵਿਚ ਤਬਦੀਲ ਕਰਨਾ ਹੋਵੇਗਾ। ਹੁਣ ਸਮਾਂ ਹੈ ਕਿ ਨਿੱਜੀ ਬਦਲਾਖੋਰੀ ਤੋਂ ਪਹਿਲਾਂ ਏਕਤਾ, ਪਾਰਟੀ ਤੋਂ ਪਹਿਲਾਂ ਦੇਸ਼ ਅਤੇ ਸਵਾਰਥ ਤੋਂ ਪਹਿਲਾਂ ਸਮਰਪਣ ਦਾ ਸਮਾਂ ਹੈ।’