Vigilance Bureau Punjab: ਵਿਜੀਲੈਂਸ ਵਿਭਾਗ ਨੇ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਕਲਰਕ ਕੀਤਾ ਕਾਬੂ

ਏਜੰਸੀ

ਖ਼ਬਰਾਂ, ਪੰਜਾਬ

Vigilance Bureau Punjab: ਮੀਟਰ ਲਗਾਉਣ ਲਈ NOC ਦੇਣ ਬਦਲੇ ਮੰਗੇ ਸਨ 10 ਹਜ਼ਾਰ ਰੁਪਏ

The vigilance department arrested the clerk of the municipal council who was taking bribe

 

Vigilance Bureau Punjab: ਤਰਨਤਾਰਨ ਵਿੱਚ ਪਿਛਲੇ ਲੰਬੇ ਸਮੇਂ ਤੋਂ ਚਰਚਾ ਵਿੱਚ ਚਲੇ ਆ ਰਹੇ ਨਗਰ ਕੋਂਸਲ ਤਰਨਤਾਰਨ ਜਿਸ ਵਿੱਚ ਕਰੋੜਾਂ ਰੁਪਏ ਦੇ ਘਪਲੇ ਸਾਹਮਣੇ ਆਏ ਸਨ, ਅਤੇ ਵਿਜੀਲੈਂਸ ਵਿਭਾਗ ਵੱਲੋਂ ਉਸ ਸਮੇਂ ਦੀ ਕਾਰਜ ਸਾਧਕ ਅਫਸਰ ਅਤੇ ਕੁੱਝ ਹੋਰ ਮੁਲਾਜਮਾਂ ਖਿਲਾਫ਼ ਕਰਵਾਈ ਕੀਤੀ ਗਈ ਸੀ। ਅੱਜ ਇੱਕ ਵਾਰ ਫਿਰ ਤਰਨਤਾਰਨ ਦੀ ਨਗਰ ਕੌਂਸਲ ਚਰਚਾ ਦਾ ਕਾਰਨ ਬਣ ਗਈ ਹੈ। ਦਰਅਸਲ ਪੰਜਾਬ ਵਿਜੀਲੈਂਸ ਵਿਭਾਗ ਦੀ ਟੀਮ ਨੇ ਵੱਡੀ ਕਾਰਵਾਈ ਕਰਦਿਆਂ ਨਗਰ ਕੋਂਸਲ ਦੇ ਰਿਸ਼ਵਤਖੋਰ ਕਲਰਕ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ 

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਸੁਖਦੇਵ ਸਿੰਘ ਨਾਮਕ ਵਿਆਕਤੀ ਨੇ ਆਪਣੇ ਹੋਟਲ ਵਿੱਚ ਮੀਟਰ ਲਗਾਉਣ ਲਈ ਨਗਰ ਕੌਂਸਲ ਕੋਲੋਂ ਐਨ ਓ ਸੀ ਲੈਣੀ ਸੀ। ਜਿਸ ਤੇ ਨਗਰ ਕੌਂਸਲ ਦੇ ਕਲਰਕ ਵਿਕਰਮ ਉਰਫ਼ ਵਿੱਕੀ ਨੂੰ ਜਾਲ ਵਿਛਾ ਕੇ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਅਤੇ ਉਸ ਕੋਲੋਂ 10 ਹਜ਼ਾਰ ਰੁਪਏ ਦੀ ਨਗਦੀ ਬਰਾਮਦ ਕੀਤੀ ਗਈ ਜਿਸ ਵਿੱਚ 500/500 ਵਾਲੇ ਨੋਟ ਸਨ। ਅਗਲੀ ਕਾਰਵਾਈ ਲਈ ਮੁਲਜ਼ਮ ਨੂੰ ਜਲਦ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ