Ferozepur News : ਫਿਰੋਜ਼ਪੁਰ 'ਚ ਵਾਪਰੇ ਸੜਕ ਹਾਦਸੇ ਦੌਰਾਨ ਪਤੀ ਤੋਂ ਬਾਅਦ ਪਤਨੀ ਦੀ ਵੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Ferozepur News : ਬੀਤੇ ਦਿਨੀਂ ਬੱਸ ਤੇ ਮੋਟਰਸਾਈਕਲ ਦੀ ਹੋਈ ਸੀ ਟੱਕਰ

ਫਿਰੋਜ਼ਪੁਰ 'ਚ ਵਾਪਰੇ ਸੜਕ ਹਾਦਸੇ ਦੌਰਾਨ ਪਤੀ ਤੋਂ ਬਾਅਦ ਪਤਨੀ ਦੀ ਵੀ ਹੋਈ ਮੌਤ

Ferozepur News in Punjabi : ਬੀਤੇ ਦਿਨੀਂ ਫਿਰੋਜ਼ਪੁਰ ਦੇ ਕਿਲੇ ਵਾਲਾ ਚੌਂਕ ਵਿੱਚ ਇੱਕ ਸੜਕੀ ਹਾਦਸਾ ਵਾਪਰਿਆ ਸੀ। ਜਿਸ ਦੌਰਾਨ ਇੱਕ ਬੱਸ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋਈ ਸੀ। ਇਸ ਭਿਆਨਕ ਸੜਕ ਹਾਦਸੇ ਦੌਰਾਨ ਕਸਬਾ ਮਮਦੋਟ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਧਵਨ ਦੀ ਮੌਕੇ ਤੇ ਮੌਤ ਹੋ ਗਈ ਸੀ। ਅਤੇ ਉਸਦੀ ਪਤਨੀ ਸੁਦੇਸ਼ ਰਾਣੀ ਜੋ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਈ ਹੋ ਗਈ ਸੀ ਅਤੇ ਉਸਦੀ ਹਾਲਾਤ ਨਾਜ਼ੁਕ ਬਣੀ ਹੋਈ ਸੀ। ਜਿਸਦਾ ਬਠਿੰਡਾ ਵਿਖੇ ਇਲਾਜ ਚੱਲ ਰਿਹਾ ਸੀ। ਅਤੇ ਅੱਜ ਸੁਦੇਸ਼ ਰਾਣੀ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ ਹੈ। 

ਜਿਸਦੀ ਮ੍ਰਿਤਕ ਦੇਹ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਸੀ। ਜਿਥੇ ਉਸਦਾ ਪੋਸਟਮਾਰਟਮ ਕੀਤਾ ਗਿਆ ਗੱਲਬਾਤ ਦੌਰਾਨ ਪਰਿਵਾਰਕ ਮੈਬਰਾਂ ਨੇ ਕਿਹਾ ਕਿ ਜੋ ਬੱਸਾਂ ਵਾਲੇ ਲਾਪਰਵਾਹੀ ਨਾਲ ਬੱਸਾਂ ਚਲਾਉਂਦੇ ਹਨ। ਉਨ੍ਹਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ।

(For more news apart from husband, wife dies road accident in Ferozepur News in Punjabi, stay tuned to Rozana Spokesman)