Ghal kalanNews: ਮਾਂ ਨੇ ਭੁਗਤੀ ਪੁੱਤ ਦੇ ਪ੍ਰੇਮ ਵਿਆਹ ਦੀ ਸਜ਼ਾ, ਕੁੜੀ ਦੇ ਪ੍ਰਵਾਰ ਨੇ ਮੁੰਡੇ ਦੀ ਮਾਂ ਦੀ ਕੀਤੀ ਬੁਰੀ ਤਰ੍ਹਾਂ ਕੁੱਟਮਾਰ
Ghal kalanNews: ਪਿੰਡ ਦੇ ਸਰਪੰਚ ਨੇ ਪੀੜਤ ਪਰਿਵਾਰ ਦੇ ਘਰ ਨੂੰ ਲਗਾਇਆ ਜ਼ਿੰਦਾ
Ghal kalan Moga News in punjabi : ਮੋਗਾ ਦੇ ਪਿੰਡ ਘੱਲਕਲਾਂ ਵਿਖੇ ਇਕ ਤਾਲਿਬਾਨੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਹੋਇਆ ਇਹ ਕਿ ਇਕ ਪ੍ਰਵਾਰ ਦੇ ਨੌਜਵਾਨ ਪੁੱਤ ਨੇ ਪਿੰਡ ਦੀ ਹੀ ਇਕ ਲੜਕੀ ਨਾਲ ਪ੍ਰੇਮ ਵਿਆਹ ਕਰਵਾ ਲਿਆ ਤੇ ਉਸ ਤੋਂ ਬਾਅਦ ਜੋੜਾ ਭੱਜ ਗਿਆ। ਇਸ ਤੋਂ ਬਾਅਦ ਕੁੜੀ ਦੇ ਪ੍ਰਵਾਰ ਵਾਲਿਆਂ ਨੇ ਸਰਪੰਚ ਦੀ ਸ਼ਹਿ 'ਤੇ ਮੁੰਡੇ ਦੇ ਪ੍ਰਵਾਰਕ ਮੈਂਬਰਾਂ ਨਾਲ ਕੁੱਟਮਾਰ ਕੀਤੀ।
ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਿਸ ਵਿਚ ਦੇਖਿਆ ਜਾ ਰਿਹਾ ਹੈ ਕਿ ਕੁਝ ਔਰਤਾਂ ਲੜਕੇ ਦੀ ਮਾਂ ਦੇ ਵਾਲ ਫੜ੍ਹ ਕੇ ਕੁੱਟਮਾਰ ਕਰਦੀਆਂ ਨਜ਼ਰ ਆ ਰਹੀਆਂ ਹਨ। ਇਸ ਤੋਂ ਬਾਅਦ ਪੀੜਤ ਪ੍ਰਵਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਤੇ ਉਨ੍ਹਾਂ ਮੁਤਾਬਿਕ ਪੁਲਿਸ ਨੇ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ।
ਇਸ ਤੋਂ ਵੀ ਮਾੜੀ ਘਟਨਾ ਇਹ ਵਾਪਰੀ ਕਿ ਪਿੰਡ ਦੇ ਸਰਪੰਚ ਨੇ ਉਨ੍ਹਾਂ ਦੇ ਘਰ ਨੂੰ ਤਾਲਾ ਲਗਾ ਦਿੱਤਾ ਤੇ ਉਹ ਹੁਣ ਪੁਲਾਂ ਹੇਠਾਂ ਰਾਤਾਂ ਕੱਟਣ ਲਈ ਮਜਬੂਰ ਹੋ ਗਏ ਹਨ। ਪੀੜਤ ਪ੍ਰਵਾਰ ਨੇ ਦੱਸਿਆ ਕਿ ਪਿੰਡ ਵਿਚ ਉਨ੍ਹਾਂ ਨੂੰ ਵੜਨ ਨਹੀਂ ਦਿੱਤਾ ਜਾ ਰਿਹਾ। ਲੜਕੇ ਦੀ ਮਾਂ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਕਿਹਾ ਕਿ ਲੜਕੇ ਲੜਕੀ ਦੀ ਗਲਤੀ ਦੀ ਸਜ਼ਾ ਉਨ੍ਹਾਂ ਨੂੰ ਕਿਉਂ ਦਿੱਤੀ ਜਾ ਰਹੀ ਹੈ। ਜੇਕਰ ਉਨ੍ਹਾਂ ਦਾ ਕਸੂਰ ਹੈ ਤਾਂ ਸਜ਼ਾ ਦਿੱਤੀ ਜਾਵੇ ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਮੁੰਡਾ ਕੁੜੀ ਦੋਵੇਂ ਬਾਲਗ ਹਨ ਤੇ ਪਿੰਡ ਤੋਂ ਬਾਹਰ ਰਹਿੰਦੇ ਹਨ। ਪੁਲਿਸ ਦਾ ਪੱਖ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ।
"(For more news apart from “Ghal kalan Moga News in punjabi , ” stay tuned to Rozana Spokesman.)