Patiala News : ਪਟਿਆਲਾ ਪੁਲਿਸ ਨੇ ਪਾਕਿਸਤਾਨੀ ਫੜਿਆ ਜਾਸੂਸ, 4 ਮੋਬਾਇਲ ਫੋਨ ਹੋਏ ਬਰਾਮਦ
Patiala News : ਭਾਰਤੀ ਫੌਜ ਦੀ ਖ਼ੁਫੀਆ ਜਾਣਕਾਰੀ ਪਾਕਿਸਤਾਨ ਭੇਜਦਾ ਸੀ ਗੁਰਪ੍ਰੀਤ ਸਿੰਘ
Patiala News in Punjabi : ਪਟਿਆਲਾ ਪੁਲਿਸ ਨੇ ਇਕ ਪਾਕਿਸਤਾਨੀ ਜਾਸੂਸ ਨੂੰ ਕਾਬੂ ਕੀਤਾ ਹੈ, ਜੋ ਭਾਰਤੀ ਫੌਜ ਦੀ ਖ਼ੁਫੀਆ ਜਾਣਕਾਰੀ ਪਾਕਿਸਤਾਨ ਭੇਜਦਾ ਸੀ। ਜਿਸ ਪਾਸੋਂ ਵੱਖ-ਵੱਖ ਕੰਪਨੀਆਂ ਦੇ 4 ਫ਼ੋਨ ਬਰਾਮਦ ਹੋਏ ਹਨ। ਜਿਸ ਦੀ ਪਛਾਣ ਗੁਰਪ੍ਰੀਤ ਸਿੰਘ (35 ਸਾਲ) ਵਾਸੀ ਭਾਰਸੋ ਵਜੋਂ ਹੋਈ ਹੈ। ਇਸ ਸੰਬੰਧੀ ਐਸ.ਐਸ.ਪੀ. ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਦੋਸ਼ੀ ਪਿਛਲੇ ਡੇਢ ਸਾਲ ਤੋਂ ਮਿਲਟਰੀ ਸਟੇਸ਼ਨ ਦੀ ਜਾਣਕਾਰੀਆਂ ਪਾਕਿਸਤਾਨੀ ਏਜੰਸੀਆਂ ਨੂੰ ਭੇਜ ਰਿਹਾ ਸੀ।
ਮੁਲਜ਼ਮ ਗੁਰਪ੍ਰੀਤ ਸਿੰਘ ਭਾਰਤ ਵਿਚ ਰਹਿ ਕੇ ਭਾਰਤ ਦੇ ਮਿਲਟਰੀ ਸਟੇਸ਼ਨ ਦੀਆਂ ਗਤੀਵਿਧੀਆਂ ਅਤੇ ਭਾਰਤ ਖ਼ਿਲਾਫ਼ ਪਾਕਿਸਤਾਨ ਵਿਚ ਬੈਠੇ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਜਾਣਕਾਰੀ ਦਿੰਦਾ ਸੀ। ਐਸ.ਐਸ.ਪੀ. ਨੇ ਦੱਸਿਆ ਕਿ ਦੋਸ਼ੀ ਗੁਰਪ੍ਰੀਤ ਸਿੰਘ "ਪੰਜਾਬੀ ਕੁੜੀ" ਨਾਮ ਦੀ ਆਈ.ਡੀ. ਤੋਂ ਪਾਕਿਸਤਾਨ ਦੀਆਂ ਏਜੰਸੀਆਂ ਨਾਲ ਗੱਲਬਾਤ ਕਰਦਾ ਸੀ, ਜਿਸ ਵਿਚ 'ਲਾਈਵਨ ਇਨ' ਕਰਾਚੀ ਪਾਕਿਸਤਾਨ ਲਿਖਿਆ ਹੋਇਆ ਹੈ।
ਮੁਲਜ਼ਮ ਗੁਰਪ੍ਰੀਤ ਸਿੰਘ ਨੇ ਆਪਣੇ ਨਾਮ 'ਤੇ ਦਸੰਬਰ 2024 ਵਿਚ ਸਿੰਮ, ਜਿਸ ਦਾ ਮੋਬਾਇਲ ਨੰਬਰ 76259-08993 ਜਾਰੀ ਕਰਵਾ ਕੇ ਆਪਣੇ ਉਕਤ ਨੰਬਰ ਵਟਸਐਪ ਐਕਟੀਵੇਸ਼ਨ ਕੋਡ ਉਸ ਕੁੜੀ, ਜੋ ਕਿ ਪਾਕਿਸਤਾਨ ਵਿਚ ਰਹਿੰਦੀ ਹੈ, ਨੂੰ ਦੇ ਦਿੱਤਾ ਸੀ, ਜੋ ਕਿ ਉੱਥੇ ਰਹਿ ਰਹੇ ਵਿਅਕਤੀ ਚਲਾ ਰਹੇ ਸਨ। ਹੁਣ ਵੀ ਦੋਸ਼ੀ ਗੁਰਪ੍ਰੀਤ ਸਿੰਘ ਵੱਖ-ਵੱਖ ਐਪਸ ਰਾਹੀਂ ਪਾਕਿਸਤਾਨੀ ਏਜੰਸੀਆਂ ਨਾਲ ਗੱਲਬਾਤ ਕਰਦਾ ਸੀ। ਇਹ ਵਿਅਕਤੀ ਸੈਂਟਰਲ ਏਜੰਸੀ ਦੀ ਰਡਾਰ 'ਤੇ ਵੀ ਸੀ। ਇਹ ਵਿਅਕਤੀ ਸਿਮ ਕਾਰਡ ਟੈਲੀਕੋਮ ਡਿਵਾਈਸ ਸੀਕਰੇਟ ਐਂਡ ਸੈਂਸੀਟਿਵ ਮਿਲਟਰੀ ਦੀ ਜਾਣਕਾਰੀ ਪਾਕਿਸਤਾਨ ਵਿਚ ਬੈਠੇ ਵਿਅਕਤੀਆਂ ਨੂੰ ਭੇਜਦਾ ਸੀ।
(For more news apart from Patiala Police arrests Pakistani spy, 4 mobile phones recovered News in Punjabi, stay tuned to Rozana Spokesman)