Balbir Singh Seechewal News : ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Balbir Singh Seechewal News : ਮੁਲਾਕਾਤ ਦੌਰਾਨ ਪੰਜਾਬ ਸਮੇਤ ਨੈਸ਼ਨਲ ਹਾਈਵੇਅ 44 ਦੇ ਮੁੱਦੇ ਨੂੰ ਗੰਭੀਰਤਾ ਨਾਲ ਉਠਾਇਆ

ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ

Balbir Singh Seechewal News in Punjabi : ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਮੁਲਾਕਾਤ ਦੌਰਾਨ ਪੰਜਾਬ ਸਮੇਤ ਨੈਸ਼ਨਲ ਹਾਈਵੇਅ ਕਾਲਾ ਸੰਘਿਆ ਡਰੇਨ ਅਤੇ ਬੁੱਢੇ ਦਰਿਆ ਦੇ ਮੁੱਦੇ ਨੂੰ ਗੰਭੀਰਤਾ ਨਾਲ ਉਠਾਇਆ। 

ਬਲਬੀਰ ਸਿੰਘ ਸੀਚੇਵਾਲ ਨੇ ਇਸ ਸਬੰਧੀ ਆਪਣੇ ਸੋੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਲਿਖਿਆ ਹੈ ਕਿ ‘‘ਸਤਿਕਾਰਯੋਗ ਕੇਂਦਰੀ ਮੰਤਰੀ ਸ਼੍ਰੀ ਨਿਤਿਨ ਗਡਕਰੀ ਜੀ ਨਾਲ ਮੁਲਾਕਤ ਦੌਰਾਨ ਨੈਸ਼ਨਲ ਹਾਈਵੇਅ 'ਤੇ ਬਣੀਆਂ ਪੁਲੀਆਂ ਕਾਰਣ ਹੜ੍ਹਾਂ ਵਰਗੇ ਬਣਦੇ ਹਲਾਤਾਂ ਦਾ ਮੁੱਦਾ ਉਹਨਾਂ ਦੇ ਧਿਆਨ ਵਿੱਚ ਲਿਆਂਦਾ । ਮੁਲਾਕਾਤ ਦੌਰਾਨ ਪੰਜਾਬ ਦੇ ਮੁੱਦਿਆਂ ਸਮੇਤ ਨੈਸ਼ਨਲ ਹਾਈਵੇਅ ਨੰਬਰ 44 ਜੋ ਕਿ ਕਾਲਾ ਸੰਘਿਆ ਡਰੇਨ ਅਤੇ ਬੁੱਢੇ ਦਰਿਆ ਉਪਰ ਦੀ ਲੰਘਦਾ ਹੈ ਦੇ ਮੁੱਦੇ ਨੂੰ ਗੰਭੀਰਤਾ ਨਾਲ ਉਠਾਇਆ ਗਿਆ। ਇੰਨ੍ਹਾ ਦੇ ਨਿਰਮਾਣ ਕਾਰਜ ਦੌਰਾਨ ਹੇਠ ਪਏ ਮਲਬੇ ਨੂੰ ਚੁੱਕਣ ਲਈ ਅਧਿਕਾਰੀਆਂ ਜਾਂ ਠੇਕੇਦਾਰ ਦੀ ਜੁੰਮੇਵਾਰੀ ਅਤੇ ਜੁਆਬਦੇਹੀ ਤੈਅ ਕਰਨ ਦੀ ਮੰਗ ਕੀਤੀ ਗਈ।’’

(For more news apart from Raj Sabha member Balbir Singh Seechewal met Union Minister Nitin Gadkari News in Punjabi, stay tuned to Rozana Spokesman)