ਜੇ.ਐਨ.ਯੂ ਦੇ ਵਿਗਿਆਨੀਆਂ ਨੇ ਲਭਿਆ ਮਲੇਰੀਆ ਦੇ ਇਲਾਜ ਦਾ ਨਵਾਂ ਤਰੀਕਾ

ਏਜੰਸੀ

ਖ਼ਬਰਾਂ, ਪੰਜਾਬ

ਜੇ.ਐਨ.ਯੂ ਦੇ ਵਿਗਿਆਨੀਆਂ ਨੇ ਲਭਿਆ ਮਲੇਰੀਆ ਦੇ ਇਲਾਜ ਦਾ ਨਵਾਂ ਤਰੀਕਾ

image

ਨਵੀਂ ਦਿੱਲੀ, 30 ਅਗੱਸਤ : ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਮਲੇਰੀਆ ਪਰਜੀਵੀ ਨੂੰ ਉਲਝਾ ਕੇ ਇਸ ਦੀ ਗਤੀਸ਼ੀਲਤਾ 'ਤੇ ਰੋਕ ਲਗਾਉਣ ਦਾ ਨਵਾਂ ਤਰੀਕਾ ਲਭਿਆ ਹੈ। ਵਿਗਿਆਨੀਆਂ ਨੇ ਇਕ ਪੈਪਟਾਈਡ ਤਿਆਰ ਕੀਤਾ ਹੈ ਜੋ ਪਰਜੀਵੀ ਨੂੰ ਲਾਲ ਬਲੱਡ ਸੈੱਲ 'ਚ ਜਾਣ ਤੋਂ ਰੋਕ ਦੇਵੇਗਾ। ਜੇਐਨਯੂ ਦੇ ਸਪੈਸ਼ਲ ਸੈਂਟਰ ਫ਼ਾਰ ਮਾਲੀਕਿਉਰ ਮੈਡੀਸਨ ਦੀ ਵਿਗਿਆਨੀ ਡਾ. ਸ਼ੈਲਜਾ ਸਿੰਘ ਨੇ ਦਸਿਆ ਕਿ ਮਲੇਰੀਆ ਬਹੁਤ ਸਾਰੀਆਂ ਦਵਾਈਆਂ ਪ੍ਰਤੀ-ਰੋਧਕ ਬਣਦਾ ਜਾ ਰਿਹਾ ਹੈ। ਪਹਿਲਾਂ ਅਸੀਂ ਕਲੋਰੋਕਵੀਨ ਅਤੇ ਆਰਟੀਮਿਸਿਨਿਨ ਦਾ ਪ੍ਰਯੋਗ ਕਰਦੇ ਸੀ। ਹੁਣ ਇਹ ਦਵਾਈਆਂ ਉਨੀਆਂ ਪ੍ਰਭਾਵੀ ਨਹੀਂ ਰਹੀਆਂ।  ਅਜਿਹੀ ਸਥਿਤੀ 'ਚ ਇਕ ਨਵੀਂ ਦਵਾਈ ਦੀ ਲੋੜ ਹੈ। ਇਸ ਦੇ ਮੱਦੇਨਜ਼ਰ ਵਿਗਿਆਨੀ ਲੰਮੇ ਸਮੇਂ ਤੋਂ ਇਸ ਦੀ ਖੋਜ 'ਚ ਲੱਗੇ ਹੋਏ ਸਨ ਤੇ ਅਖ਼ੀਰ ਇਹ ਹੱਲ ਨਿਕਲ ਆਇਆ ਹੈ।      (ਏਜੰਸੀ)