1 ਸਤੰਬਰ ਤੋਂ ਪੰਜਾਬ ਦੇ ਮਰੀਜ਼ਾਂ ਦੀ ਜੇਬ ਹੋਵੇਗੀ ਢਿੱਲੀ, ਸਿਹਤ ਸੇਵਾਵਾਂ 'ਚ 25 ਫ਼ੀਸਦੀ ਵਾਧਾ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਦੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵਲੋਂ ਐਬੂਲੈਂਸ ਵਿਚ ਭਾਰੀ ਵਾਧਾ ਕੀਤਾ ਗਿਆ ਹੈ,

Hospital Facilities

ਚੰਡੀਗੜ੍ਹ: Punjab Health system Corporation ਵੱਲੋਂ ਐਬੂਲੈਂਸ ਸਰਜਰੀ ਲੈਬੋਟਰੀ ਟੈਸਟ ਸਹਿਤ ਹੋਰ ਸੁਵਿਧਾਵਾਂ 'ਚ ਦੁੱਗਣਾ ਵਾਧਾ ਕੀਤਾ ਗਿਆ ਹੈ। ਜਿਸ ਦੌਰਾਨ ਵਿਰੋਧੀ ਧਿਰਾਂ ਸਰਕਾਰ ਨੂੰ ਘੇਰ ਰਹੀਆਂ ਹਨ ਅਤੇ ਆਮ ਲੋਕਾਂ 'ਚ ਵੀ ਨਾਰਾਜ਼ਗੀ ਹੈ।

ਦਰਅਸਲ, ਪੰਜਾਬ ਸਰਕਾਰ ਨੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਤਹਿਤ ਐਬੂਲੈਂਸ ਅਤੇ ਹੋਰ  ਸੁਵਿਧਾਵਾਂ ਦੀਆਂ ਕੀਮਤਾਂ ਦੁਗਣੀਆਂ ਕਰ ਦਿੱਤੀਆਂ ਹਨ। ਸਰਕਾਰ ਨੇ ਛੇ ਸਾਲ ਬਾਅਦ ਸਿਹਤ ਸੇਵਾਵਾਂ ਮਹਿੰਗੀਆਂ ਕੀਤੀਆਂ ਹਨ। 

ਪੰਜਾਬ ਸਰਕਾਰ ਦੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵਲੋਂ ਐਬੂਲੈਂਸ ਵਿਚ ਭਾਰੀ ਵਾਧਾ ਕੀਤਾ ਗਿਆ ਹੈ, ਜੋ ਪਹਿਲਾਂ ਐਬੂਲੈਂਸ 5 ਰੁਪਏ ਪ੍ਰਤੀ ਕਿਲੋਮੀਟਰ ਪੈਸੇ ਲੈਂਦੀ ਸੀ ਹੁਣ 15 ਰੁਪਏ ਪ੍ਰਤੀ ਕਿਲੋਮੀਟਰ ਲਵੇਂਗੀ। 

ਜਦੋਂ ਕਿ ਓਪੀਡੀ 5 ਤੋਂ 10 ਰੁਪਏ ਕੀਤੀ ਗਈ। ਹਸਪਤਾਲ ਵਿਚ ਭਰਤੀ 25 ਤੋਂ ਵਧਾ ਕੇ 40, ਬੈੱਡ ਦੇ ਪਹਿਲਾਂ 30 ਰੁਪਏ ਲਏ ਜਾਂਦੇ ਸੀ ਹੁਣ 40 ਰੁਪਏ ਲਏ ਜਾਣਗੇ। ਮਾਇਨਰ ਸਰਜਰੀ 100 ਤੋਂ ਵਧਾ ਕੇ 250 ਰੁਪਏ ਕੀਤੀ ਗਈ ਹੈ। ਉਥੇ ਹੀ ਮੋਰਚਰੀ ਵਿਚ ਪਈ ਲਾਸ਼ ਦੇ ਰੋਜ਼ਾਨਾ 100 ਰੁਪਏ ਲਏ ਜਾਣਗੇ। 

ਸਰਕਾਰੀ ਹਸਪਤਾਲਾਂ 'ਚ ਲਗਜ਼ਰੀ ਸਹੂਲਤਾਂ ਲੈਣ ਵਾਲਿਆਂ ਦੀ ਜੇਬ ਵੀ ਕਾਫ਼ੀ ਢਿੱਲੀ ਹਵੇਗੀ। ਇਸ ਤੋਂ ਪਹਿਲਾਂ 2014 'ਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੇ ਸਿਹਤ ਸਹੂਲਤਾਂ ਦੇ ਰੇਟ ਵਧਾਏ ਸਨ। ਹਾਲਾਂਕਿ, ਸਿਹਤ ਵਿਭਾਗ ਨੇ 21 ਸ਼੍ਰੇਣੀਆਂ ਨੂੰ ਮੁਫ਼ਤ ਇਲਾਜ ਦੇ ਦਾਇਰੇ ਵਿਚ ਰੱਖਿਆ ਹੈ।

ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਹੁਣ ਪ੍ਰਾਈਵੇਟ ਏਸੀ ਰੂਮ 'ਤੇ ਇਕ ਦਿਨ ਲਈ 500 ਦੀ ਜਗ੍ਹਾ ਇਕ ਹਜ਼ਾਰ ਰੁਪਏ ਤੇ ਵੀਆਈਪੀ ਰੂਮ ਲੈਣ ਲਈ 1250 ਰੁਪਏ ਖ਼ਰਚ ਕਰਨੇ ਪੈਣਗੇ। ਗੰਭੀਰ ਬਿਮਾਰੀਆਂ ਨਾਲ ਲੜ ਰਹੇ ਮਰੀਜ਼ਾਂ ਨੂੰ ਆਈਸੀਯੂ 'ਚ ਰਹਿਣ ਲਈ ਵੀ ਹਰ ਰੋਜ਼ 500 ਰੁਪਏ ਚੁਕਾਉਣੇ ਪੈਣਗੇ।

ਪਹਿਲਾਂ ਇਹ 150 ਰੁਪਏ ਸੀ। ਲੜਾਈ-ਝਗੜੇ ਦੇ ਮਾਮਲਿਆਂ 'ਚ ਮੈਡੀਕੋ ਲੀਗਲ ਰਿਪੋਰਟ (ਐੱਮਐੱਲਆਰ) ਕਰਵਾਉਣ ਲਈ ਲੋਕਾਂ ਨੂੰ 300 ਰੁਪਏ ਦੀ ਥਾਂ 500 ਰੁਪਏ ਦੇਣੇ ਪੈਣਗੇ। ਇਸ ਤੋਂ ਇਲਾਵਾ ਐਕਸਰੇ, ਈਸੀਜੀ ਤੇ ਆਪ੍ਰੇਸ਼ਨ ਦੇ ਵੀ ਰੇਟ ਵੱਧ ਗਏ ਹਨ।