ਵੀਪੀ ਬਦਨੌਰ ਦਾ ਵਿਦਾਈ ਸਮਾਗਮ ਅੱਜ, ਕੱਲ੍ਹ ਸਹੁੰ ਚੁੱਕਣਗੇ ਨਵੇਂ ਪ੍ਰਸ਼ਾਸ਼ਕ ਬਨਵਾਰੀਲਾਲ ਪੁਰੋਹਿਤ 

ਏਜੰਸੀ

ਖ਼ਬਰਾਂ, ਪੰਜਾਬ

ਵੀਪੀ ਬਦਨੌਰ ਸੋਮਵਾਰ ਸ਼ਾਮ ਜਾਂ ਮੰਗਲਵਾਰ ਸਵੇਰੇ ਅਹੁਦੇ ਤੋਂ ਮੁਕਤ ਹੋ ਜਾਣਗੇ

VP Singh Badnore, Banwarilal Purohit

ਚੰਡੀਗੜ੍ਹ - ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦੀ ਅੱਜ ਫੇਅਰਵੈੱਲ ਹੋਵੇਗੀ।  ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀ ਦੁਪਹਿਰ ਨੂੰ ਪੰਜਾਬ ਰਾਜ ਭਵਨ ਪਹੁੰਚਣਗੇ, ਜਿੱਥੇ ਇਹ ਪ੍ਰੋਗਰਾਮ ਹੋਵੇਗਾ। ਇਸ ਦੇ ਨਾਲ ਹੀ ਪੰਜਾਬ ਦੇ ਨਵੇਂ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਮੰਗਲਵਾਰ ਨੂੰ ਚੰਡੀਗੜ੍ਹ ਪਹੁੰਚਣਗੇ। ਉਹਨਾਂ ਦਾ ਸਹੁੰ ਚੁੱਕ ਸਮਾਗਮ ਮੰਗਲਵਾਰ ਸ਼ਾਮ 5 ਵਜੇ ਦੇ ਕਰੀਬ ਹੋਵੇਗਾ।

ਇਹ ਵੀ ਪੜ੍ਹੋ -  ਸਿੱਧੂ ਨੇ ਕੈਪਟਨ ਸਰਕਾਰ ਨੂੰ ਦਿੱਤੀ ਸਲਾਹ, ਦੱਸਿਆ ਕਿਵੇਂ ਪੰਜਾਬ ਦੇ ਲੋਕਾਂ ਨੂੰ ਮਿਲੇਗੀ ਸਸਤੀ ਬਿਜਲੀ

ਅਧਿਕਾਰੀਆਂ ਦੇ ਅਨੁਸਾਰ, ਵੀਪੀ ਬਦਨੌਰ ਸੋਮਵਾਰ ਸ਼ਾਮ ਜਾਂ ਮੰਗਲਵਾਰ ਸਵੇਰੇ ਅਹੁਦੇ ਤੋਂ ਮੁਕਤ ਹੋ ਜਾਣਗੇ। ਸ਼ੁੱਕਰਵਾਰ ਸ਼ਾਮ ਨੂੰ ਹੀ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਪ੍ਰਸ਼ਾਸਕ ਦਾ ਵਾਧੂ ਕਾਰਜਭਾਰ ਤਾਮਿਲਨਾਡੂ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਸੌਂਪਣ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ। ਜ਼ਿਕਰਯੋਗ ਹੈ ਕਿ ਇਹ ਲੰਮੇ ਸਮੇਂ ਤੋਂ ਵਿਚਾਰਿਆ ਜਾ ਰਿਹਾ ਸੀ ਕਿ ਹੁਣ ਚੰਡੀਗੜ੍ਹ ਲਈ ਵੱਖਰਾ ਪ੍ਰਸ਼ਾਸਕ ਨਿਯੁਕਤ ਕੀਤਾ ਜਾਵੇਗਾ।

ਇਹ ਵੀ ਪੜ੍ਹੋ -  ਹਰੀਸ਼ ਰਾਵਤ ਨੂੰ ਕਿਸ ਨੇ ਦਿਤਾ ਫ਼ੈਸਲੇ ਲੈਣ ਦਾ ਅਧਿਕਾਰ? : ਪਰਗਟ ਸਿੰਘ

ਯਾਨੀ ਪੰਜਾਬ ਦਾ ਰਾਜਪਾਲ ਵੱਖਰਾ ਅਤੇ ਚੰਡੀਗੜ੍ਹ ਦਾ ਪ੍ਰਸ਼ਾਸਕ ਵੱਖਰਾ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਸਬੰਧੀ ਮੁੱਦਾ ਉਠਾਇਆ ਸੀ ਪਰ ਐਮਐਚਏ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਨਾ ਤਾਂ ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਅਹੁਦਾ ਪੰਜਾਬ ਦੇ ਰਾਜਪਾਲ ਤੋਂ ਵੱਖ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਕੋਈ ਪ੍ਰਸਤਾਵ ਵਿਚਾਰ ਅਧੀਨ ਹੈ।