ਹਰੀਸ਼ ਰਾਵਤ ਨੂੰ ਕਿਸ ਨੇ ਦਿਤਾ ਫ਼ੈਸਲੇ ਲੈਣ ਦਾ ਅਧਿਕਾਰ? : ਪਰਗਟ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੋਣਾਂ ਸਬੰਧੀ ਕੋਈ ਵੀ ਐਲਾਨ ਕਰਨ ਦਾ ਅਧਿਕਾਰ ਸਿਰਫ਼ ਸੋਨੀਆ ਗਾਂਧੀ ਕੋਲ ਹੀ ਹੈ।

Pargat Singh

ਜਲੰਧਰ (ਪਪ) : ਪੰਜਾਬ ਕਾਂਗਰਸ ’ਚ ਚਰਮ ’ਤੇ ਪੁੱਜੇ ਕਲੇਸ਼ ਨੇ ਹੁਣ ਆਲ ਇੰਡੀਆ ਕਾਂਗਰਸ ਕਮੇਟੀ ਦੇ ਮਹਾਂ ਸਕੱਤਰ ਤੇ ਪੰਜਾਬ ਦੇ ਪ੍ਰਧਾਨ ਹਰੀਸ਼ ਰਾਵਤ ਨੂੰ ਅਪਣੀ ਲਪੇਟ ’ਚ ਲਿਆ ਹੈ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਤੇ ਪੰਜਾਬ ਕਾਂਗਰਸ ਦੇ ਮਹਾਂ ਸਕੱਤਰ ਪਰਗਟ ਸਿੰਘ (Pargat Singh) ਨੇ ਹਰੀਸ਼ ਰਾਵਤ ’ਤੇ ਵੀ ਨਿਸ਼ਾਨਾ ਲਾਇਆ ਹੈ।

ਇਹ ਵੀ ਪੜ੍ਹੋ -  ਸਿੱਧੂ ਨੇ ਕੈਪਟਨ ਸਰਕਾਰ ਨੂੰ ਦਿੱਤੀ ਸਲਾਹ, ਦੱਸਿਆ ਕਿਵੇਂ ਪੰਜਾਬ ਦੇ ਲੋਕਾਂ ਨੂੰ ਮਿਲੇਗੀ ਸਸਤੀ ਬਿਜਲੀ

ਇਹ ਵੀ ਪੜ੍ਹੋ -  ਕਾਬੁਲ ਏਅਰਪੋਰਟ 'ਤੇ ਦਾਗੇ ਗਏ ਰਾਕੇਟ, ਮਿਜ਼ਾਈਲ ਰੱਖਿਆ ਪ੍ਰਣਾਲੀ ਨੇ ਹਮਲੇ ਨੂੰ ਕੀਤਾ ਨਾਕਾਮ

ਪ੍ਰਗਟ ਸਿੰਘ ਨੇ ਸਵਾਲ ਚੁਕਿਆ ਹੈ ਕਿ ਹਰੀਸ਼ ਰਾਵਤ ਨੂੰ ਪੰਜਾਬ ’ਚ 2022 ਦੀਆਂ ਵਿਧਾਨ ਸਭਾ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਕਰਵਾਏ ਜਾਣ ਸਬੰਧੀ ਬੋਲਣ ਦਾ ਅਧਿਕਾਰ ਆਖਰ ਕਿਸ ਨੇ ਦਿਤਾ ਹੈ? ਪ੍ਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਤਾਂ ਪਤਾ ਹੈ ਕਿ ਖੜਗੇ ਕਮੇਟੀ, ਜਿਸ ਦੇ ਸਾਹਮਣੇ ਉਹ ਖ਼ੁਦ ਵੀ ਪੇਸ਼ ਹੋਏ ਸਨ, ਨੇ ਇਹ ਫ਼ੈਸਲਾ ਲਿਆ ਸੀ ਕਿ ਚੋਣਾਂ ਸਬੰਧੀ ਕੋਈ ਵੀ ਐਲਾਨ ਕਰਨ ਦਾ ਅਧਿਕਾਰ ਸਿਰਫ਼ ਸੋਨੀਆ ਗਾਂਧੀ ਕੋਲ ਹੀ ਹੈ।

ਇਹ ਤਾਂ ਹੁਣ ਹਰੀਸ਼ ਰਾਵਤ ਨੂੰ ਦਸਣਾ ਚਾਹੀਦਾ ਕਿ ਉਨ੍ਹਾਂ ਨੇ ਪੰਜਾਬ ’ਚ ਹੋਣ ਜਾ ਰਹੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ  ਐਲਾਨ ਕਰਨ ਦਾ ਅਧਿਕਾਰ ਆਖ਼ਰਕਾਰ ਕਿਸ ਨੇ ਦਿਤਾ ਹੈ? ਪਰਗਟ ਸਿੰਘ ਨੇ ਕਿਹਾ ਕਿ ਹਰੀਸ਼ ਰਾਵਤ ਦੀ ਉਕਤ ਐਲਾਨ ਦਾ ਅਸਰ ਪੰਜਾਬ ਦੇ ਵੋਟਰਾਂ ’ਤੇ ਸਿੱਧੇ ਤੌਰ ’ਤੇ ਹੋਇਆ ਹੈ। ਪਰਗਟ ਸਿੰਘ ਨੇ ਇਕ ਵਾਰ ਮੁੜ ਤੋਂ ਨਵਜੋਤ ਸਿੰਘ ਸਿੱਧੂ ਦਾ ਪੱਖ ਲੈਂਦਿਆਂ ਕਿਹਾ ਕਿ ਬੀਤੇ ਦਿਨੀਂ ਸਿੱਧੂ ਵਲੋਂ ਜੋ ਗੱਲਾਂ ਕਹੀਆਂ ਗਈਆਂ ਹਨ, ਉਹ ਹਰੀਸ਼ ਰਾਵਤ ਨੂੰ ਲੈ ਕੇ ਹੀ ਹਨ। ਨਵਜੋਤ ਸਿੰਘ ਸਿੱਧੂ ਦੀ ਗੱਲ ਸੋਨੀਆ ਗਾਂਧੀ ਤੇ ਪਾਰਟੀ ਅਗਵਾਈ ਨੂੰ ਲੈ ਕੇ ਨਹੀਂ ਸੀ।