Hoshiarpur News : ਪੰਜਾਬੀ ਨੌਜਵਾਨ ਦੀ ਅਮਰੀਕਾ 'ਚ ਹੋਈ ਮੌਤ , ਰੋਜ਼ੀ ਰੋਟੀ ਲਈ 6 ਸਾਲ ਪਹਿਲਾਂ ਗਿਆ ਸੀ ਵਿਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮ੍ਰਿਤਕ ਦੇ ਪਿਤਾ ਨੇ ਭਰੇ ਮਨ ਨਾਲ ਦੱਸਿਆ ,ਉਹਨ੍ਹਾਂ ਦਾ ਪੁੱਤਰ ਅਮਰੀਕਾ ਦੇ ਮੈਰੀਲੈਂਡ ਵਿੱਚ ਰਹਿੰਦਾ ਸੀ ਅਤੇ ਸਟੋਰ 'ਤੇ ਕੰਮ ਕਰਦਾ ਸੀ

Parvinder Pal Singh file image

Hoshiarpur News : ਮੁਕੇਰੀਆਂ ਦੇ ਪਿੰਡ ਸ਼ੇਰਪੁਰ ਦੇ ਇਕ ਨੌਜਵਾਨ ਪਰਵਿੰਦਰ ਪਾਲ ਸਿੰਘ (38) ਪੁੱਤਰ ਹਰਚਰਨ ਸਿੰਘ ਦੀ ਅਮਰੀਕਾ ਦੇ ਵਿੱਚ ਮੌਤ ਹੋਣ ਦੀ ਮੰਦਭਾਗੀ ਖ਼ਬਰ ਮਿਲੀ ਹੈ। 

ਨੌਜਵਾਨ ਦੀ ਮੌਤ ਸਬੰਧੀ ਮ੍ਰਿਤਕ ਦੇ ਪਿਤਾ ਹਰਚਰਨ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਹਨ੍ਹਾਂ ਦਾ ਪੁੱਤਰ ਕਮਾਈ ਕਰਨ ਲਈ ਲਗਭਗ 6 ਸਾਲ ਤੋਂ ਅਮਰੀਕਾ ਦੇ ਮੈਰੀਲੈਂਡ ਵਿੱਚ ਰਹਿੰਦਾ ਸੀ ਅਤੇ ਸਟੋਰ 'ਤੇ ਕੰਮ ਕਰਦਾ ਸੀ।

ਪੇਟ ਵਿਚ ਇਨਫੈਕਸ਼ਨ ਹੋਣ ਕਰਕੇ ਪਿਛਲੇ ਦਿਨਾਂ ਤੋਂ ਇਲਾਜ਼ ਲਈ ਹਸਪਤਾਲ ਵਿੱਚ ਦਾਖ਼ਿਲ ਸੀ। ਬੀਤੀ ਦੇਰ ਰਾਤ ਅਚਾਨਕ ਉਸ ਦੀ ਮੌਤ ਹੋ ਜਾਣ ਦੀ ਖ਼ਬਰ ਜਿਵੇਂ ਹੀ ਪਰਿਵਾਰ ਨੂੰ ਮਿਲੀ ਤਾਂ ਪਰਿਵਾਰ ਵਿੱਚ ਕੋਹਰਾਮ ਮਚ ਗਿਆ। 

ਮ੍ਰਿਤਕ ਨੌਜਵਾਨ ਆਪਣੇ ਪਿੱਛੇ ਵਿਧਵਾ ਪਤਨੀ, 2 ਛੋਟੇ-ਛੋਟੇ ਬੱਚੇ ਅਤੇ ਵਿਰਧ ਮਾਤਾ-ਪਿਤਾ ਛੱਡ ਗਿਆ। ਨੌਜਵਾਨ ਦੀ ਅਮਰੀਕਾ ਵਿਚ ਹੋਈ ਮੌਤ ਦੀ ਖ਼ਬਰ ਸੁਣਦੇ ਹੀ ਹਲਕੇ ਵਿੱਚ ਸੋਗ ਦੀ ਲਹਿਰ ਦੌੜ ਗਈ।