Hoshiarpur News : ਗੁਰਦੁਆਰਾ ਸਾਹਿਬ ’ਚ ਅਣਪਛਾਤੇ ਚੋਰ ਜਿੰਦਰੇ ਤੋੜਕੇ ਗੋਲਕ ਲੈ ਹੋਏ ਰਫੂਚੱਕਰ
Hoshiarpur News : ਸੀਸੀਟੀਵੀ ਕੈਮਰਿਆਂ ਵਿੱਚ ਚੋਰਾਂ ਦੀਆਂ ਤਸਵੀਰਾਂ ਕੈਂਦ
Hoshiarpur News : ਗੜ੍ਹਦੀਵਾਲਾ ਦੇ ਨੇੜਲੇ ਪਿੰਡ ਦਾਤਾ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਗੁਰਦੁਆਰਾ ਸਾਹਿਬ ਦੇ ਜਿੰਦਰੇ ਤੋੜ ਕੇ ਅੰਦਰੋਂ ਪੈਸਿਆਂ ਵਾਲੀ ਗੋਲਕ ਤੋੜਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਹ ਵੀ ਪੜੋ :Pathankot News : ਪਠਾਨਕੋਟ 'ਚ ਸਰਹੱਦ ਨੇੜੇ ਮੁੜ ਨਜ਼ਰ ਆਏ 7 ਸ਼ੱਕੀ
ਇਸ ਸਬੰਧੀ ਪਿੰਡ ਦਾਤਾ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਅਟਲ ਬਲਦੇਵ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਦਾਤਾ ਥਾਣਾ ਗੜਦੀਵਾਲਾ ਜ਼ਿਲ੍ਹਾ ਹੁਸ਼ਿਆਰਪੁਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਬੀਤੀ ਸ਼ਾਮ ਮੈ ਗੁਰਦੁਆਰਾ ਸਾਹਿਬ ਨੂੰ 7-00 ਵਜੇ ਸ਼ਾਮ ਤਾਲੇ ਲਕਾ ਕੇ ਅਸੀ ਆਪੋ ਆਪਣੇ ਘਰਾਂ ਨੂੰ ਚੱਲੇ ਗਏ ਸੀ।ਜਦੋਂ ਅੱਜ ਸਵੇਰ ਤੜਕੇ ਕਰੀਬ 4 ਵਜੇ ਜਦ ਹਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਦਾਤਾ ਗੁਰਦੁਆਰਾ ਸਾਹਿਬ ਪੁੱਜਾ ਤਾ ਗੁਰਦੁਆਰਾ ਸਾਹਿਬ ਦੇ ਦਰਵਾਜਿਆ ਨੂੰ ਲੱਗੇ ਹੋਏ ਤਾਲੇ ਟੁੱਟੇ ਹੋਏ ਸੀ। ਜਦੋਂ ਅੰਦਰ ਜਾ ਕੇ ਲਾਇਟਾਂ ਜਗਦੀਆਂ ਦੇਖੀਆਂ ਅਤੇ ਗੁਰਦੁਆਰਾ ਸਾਹਿਬ ਅੰਦਰ ਪਈ ਗੋਲਕ ਜਿਸ ਵਿਚ ਕਰੀਬ 2000 ਰੁਪਏ ਸਨ ਮੌਜੂਦ ਨਹੀਂ ਸੀ ਜਿਸ ਨੂੰ ਕੋਈ ਨਾ ਮਾਲੂਮ ਨੋਜਵਾਨ ਚੋਰੀ ਕਰਕੇ ਲੈ ਗਿਆ।
ਇਹ ਵੀ ਪੜੋ :Mohali News : NIA ਵੱਲੋਂ ਬੱਬਰ ਖਾਲਸਾ ਦੇ ਅੱਤਵਾਦੀ ਰਮਨ ਜੱਜ ਸਮੇਤ ਦੋ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ
ਉਕਤ ਗੁਰਦੁਆਰਾ ਸਾਹਿਬ ਵਿਖੇ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਚੋਰਾਂ ਦੀਆਂ ਤਸਵੀਰਾਂ ਗੁਰਦੁਆਰਾ ਸਾਹਿਬ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ। ਇਸ ਸਬੰਧੀ ਜਾਂਚ ਚ ਜੁਟੀ ਪੁਲਿਸ ਥਾਣਾ ਗੜ੍ਹਦੀਵਾਲਾ ਵੱਲੋਂ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।
(For more news apart from Unidentified thieves in Gurdwara Sahib broke the beams and took the bullet News in Punjabi, stay tuned to Rozana Spokesman)