ਕੁੰਵਰ ਵਿਜੇ ਪ੍ਰਤਾਪ ਨੇ ਘੇਰੇ ਅਕਾਲੀ, ਕਿਹਾ- 'ਬੇਅਦਬੀ ਮਾਮਲੇ 'ਚ ਗੁਨਾਹਾਂ ਦੀ ਸਜ਼ਾ ਜ਼ਰੂਰ ਮਿਲੇਗੀ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੇਅਦਬੀ ਦੇ ਮੁੱਦੇ ’ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਾਂਗਰਸ ਬੇਅਦਬੀ ਮਸਲੇ ’ਤੇ ਰਾਜਨੀਤੀ ਕਰ ਰਹੀ ਹੈ। ਨਵੀਂ ਸਰਕਾਰ ਨੇ ਵੀ ਰਾਜਨੀਤੀ ਸ਼ੁਰੂ ਕੀਤੀ ਹੈ।

Kunwar Vijay Pratap Singh

ਲੁਧਿਆਣਾ (ਚਰਨਜੀਤ ਸਿੰਘ ਸੁਰਖਾਬ): ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਲੁਧਿਆਣਾ ਪਹੁੰਚ ਕੇ ਪੰਜਾਬ ਦੇ ਲੋਕਾਂ ਲਈ ਦੂਜੀ ਗਰੰਟੀ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਜੇਕਰ 'ਆਪ' ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਦੇ ਹਰ ਵਿਅਕਤੀ ਨੂੰ ਮੁਫ਼ਤ ਅਤੇ ਚੰਗਾ ਇਲਾਜ ਮੁਹੱਈਆ ਕਰਵਾਇਆ ਜਾਵੇਗਾ।

ਹੋਰ ਪੜ੍ਹੋ: ਅਨਮੋਲ ਗਗਨ ਮਾਨ ਦਾ ਬਿਆਨ, ‘Big Boss 'ਚ ਵੀ ਇੰਨਾ ਡਰਾਮਾ ਨਹੀਂ ਹੁੰਦਾ ਜਿੰਨਾ ਕਾਂਗਰਸ 'ਚ ਹੋ ਰਿਹਾ'

ਇਸ ਸਬੰਧੀ ਸਾਬਕਾ ਆਈ ਜੀ ਅਤੇ ਆਪ ਆਗੂ ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਜੋ ਕਰਕੇ ਦਿਖਾਇਆ ਹੈ, ਉਹ ਉਸੇ ਚੀਜ਼ ਦੀ ਗਰੰਟੀ ਦੇ ਰਹੇ ਹਨ। ਬੇਅਦਬੀ ਦੇ ਮੁੱਦੇ ’ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਾਂਗਰਸ ਬੇਅਦਬੀ ਮਸਲੇ ’ਤੇ ਰਾਜਨੀਤੀ ਕਰ ਰਹੀ ਹੈ। ਨਵੀਂ ਸਰਕਾਰ ਨੇ ਵੀ ਰਾਜਨੀਤੀ ਸ਼ੁਰੂ ਕੀਤੀ ਹੈ।

ਹੋਰ ਪੜ੍ਹੋ: ਮੈਂ BJP ’ਚ ਨਹੀਂ ਜਾ ਰਿਹਾ ਪਰ ਕਾਂਗਰਸ ਛੱਡ ਰਿਹਾ ਹਾਂ ਕਿਉਂਕਿ ਅਪਮਾਨ ਸਹਿਣ ਨਹੀਂ ਹੁੰਦਾ- ਕੈਪਟਨ

ਦੋਸ਼ੀਆਂ ਦੇ ਐਡਵੋਕੇਟ ਨੂੰ ਏਜੀ ਲਾਗਇਆ ਗਿਆ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਨਿਯੁਕਤੀਆਂ ਦੋਸ਼ੀਆਂ ਦੇ ਹੱਕ ਵਿਚ ਹੋਈਆਂ ਹਨ।ਅਕਾਲੀ ਦਲ ਬਾਰੇ ਬੋਲਦਿਆਂ ਸਾਬਕਾ ਆਈ ਜੀ ਨੇ ਕਿਹਾ ਕਿ ਬਾਦਲਾਂ ਨੂੰ ਉਹਨਾਂ ਦੇ ਗੁਨਾਹਾਂ ਦੀ ਸਜ਼ਾ ਜ਼ਰੂਰ ਮਿਲੇਗੀ। ਪੰਜਾਬ ਕਾਂਗਰਸ ਵਿਚਾਲੇ ਜਾਰੀ ਕਲੇਸ਼ ਸਬੰਧੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਇਹ ਕਾਂਗਰਸ ਦਾ ਅੰਦਰੂਨੀ ਮਸਲਾ ਹੈ, ਇਸ ਬਾਰੇ ਉਹ ਟਿੱਪਣੀ ਨਹੀਂ ਕਰਨਗੇ।

ਹੋਰ ਪੜ੍ਹੋ: ਅਮਿਤ ਸ਼ਾਹ ਤੋਂ ਬਾਅਦ ਹੁਣ ਕੌਮੀ ਸੁਰੱਖਿਆ ਸਲਾਹਕਾਰ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ

2022 ਦੀਆਂ ਚੋਣਾਂ ਬਾਰੇ ਆਪ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਲਈ ਕੋਈ ਮੁਸ਼ਕਿਲ ਨਹੀਂ ਹੋਵੇਗੀ ਕਿਉਂਕਿ ਲੋਕਾਂ ਨੇ ਮੰਨ ਬਣਾ ਲਿਆ ਹੈ ਕਿ ਉਹ ‘ਆਪ’ ਦੀ ਸਰਕਾਰ ਹੀ ਬਣਾਉਣਗੇ।