BSF ਨੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਦਾ ਕੀਤਾ ਪਰਦਾਫਾਸ਼, ਪਲਾਸਟਿਕ ਪਾਈਪਾਂ 'ਚੋਂ ਬਰਾਮਦ ਕੀਤੀ ਹੈਰੋਇਨ
ਬਰਾਮਦ ਹੈਰੋਇਨ ਦਾ ਕੁੱਲ ਵਜ਼ਨ 0.560 ਕਿਲੋ ਹੈ।
photo
ਅੰਮ੍ਰਿਤਸਰ: ਬੀਐਸਐਫ ਦੇ ਜਵਾਨਾਂ ਨੇ ਇੱਕ ਵਾਰ ਫਿਰ ਦੇਸ਼ ਵਿਰੋਧੀ ਅਨਸਰਾਂ ਵੱਲੋਂ ਪਾਬੰਦੀਸ਼ੁਦਾ ਸਮੱਗਰੀ ਦੀ ਤਸਕਰੀ ਕਰਨ ਦੀ ਨਾਪਾਕ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਬੀਐਸਐਫ ਦੇ ਜਵਾਨਾਂ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭੈਰੋਪਾਲ ਨੇੜੇ ਪੈਂਦੇ ਖੇਤਰ ਵਿੱਚ ਅੰਤਰਰਾਸ਼ਟਰੀ ਸਰਹੱਦ ਨੇੜੇ ਇੱਕ ਖੇਤ ਵਿੱਚ ਪਲਾਸਟਿਕ ਦੀ ਪਾਈਪ ਪਈ ਦੇਖੀ। ਉਸ ਖੇਤ ਵਿੱਚ ਕਿਸਾਨ ਕੰਬਾਈਨ ਮਸ਼ੀਨ ਨਾਲ ਝੋਨੇ ਦੀ ਫ਼ਸਲ ਦੀ ਕਟਾਈ ਕਰ ਰਿਹਾ ਸੀ।
ਜਦੋਂ ਜਵਾਨਾਂ ਨੇ ਪਾਈਪ ਦੀ ਜਾਂਚ ਕੀਤੀ ਤਾਂ ਇਸ ਵਿੱਚ ਹੈਰੋਇਨ ਹੋਣ ਦੇ ਸ਼ੱਕ ਦੇ ਆਧਾਰ 'ਤੇ ਚਿੱਟੇ ਰੰਗ ਦਾ ਨਸ਼ੀਲਾ ਪਦਾਰਥ ਭਰਿਆ ਹੋਇਆ ਪਾਇਆ ਗਿਆ। ਦੋਵੇਂ ਪਾਈਪਾਂ ਬਰਾਮਦ ਕੀਤੀਆਂ ਗਈਆਂ ਅਤੇ ਸ਼ੱਕੀ ਨਸ਼ੀਲਾ ਪਦਾਰਥ (ਹੈਰੋਇਨ) ਬਰਾਮਦ ਹੋਇਆ, ਜਿਸ ਦਾ ਕੁੱਲ ਵਜ਼ਨ 0.560 ਕਿਲੋ ਹੈ।