ਮੁੱਖ ਮੰਤਰੀ ਨੇ IAS ਅੰਮ੍ਰਿਤ ਕੌਰ ਦੀ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਦੀ ਅਪੀਲ ਕੀਤੀ ਰੱਦ

ਏਜੰਸੀ

ਖ਼ਬਰਾਂ, ਪੰਜਾਬ

ਅੰਮ੍ਰਿਤ ਕੌਰ ਗਿੱਲ ਨੇ 21 ਜੁਲਾਈ ਨੂੰ ਸੂਬਾ ਸਰਕਾਰ ਤੋਂ ਸਮੇਂ ਤੋਂ ਪਹਿਲਾਂ ਛੁੱਟੀ ਦੀ ਮੰਗ ਕੀਤੀ ਸੀ

IAS Amrit Kaur Gill

 

ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੀਨੀਅਰ ਆਈਏਐਸ ਅਧਿਕਾਰੀ ਅੰਮ੍ਰਿਤ ਕੌਰ ਗਿੱਲ ਦੀ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਦੀ ਅਪੀਲ ਨੂੰ ਰੱਦ ਕਰ ਦਿੱਤਾ ਹੈ। ਅੰਮ੍ਰਿਤ ਕੌਰ ਗਿੱਲ ਇਸ ਸਮੇਂ ਪਨਸਪ ਵਿਚ ਐਮਡੀ ਵਜੋਂ ਤਾਇਨਾਤ ਹਨ। ਅੰਮ੍ਰਿਤ ਕੌਰ ਗਿੱਲ ਨੇ 21 ਜੁਲਾਈ ਨੂੰ ਸੂਬਾ ਸਰਕਾਰ ਤੋਂ ਸਮੇਂ ਤੋਂ ਪਹਿਲਾਂ ਛੁੱਟੀ ਦੀ ਮੰਗ ਕੀਤੀ ਸੀ। ਇਹ 3 ਮਹੀਨਿਆਂ ਦਾ ਸਮਾਂ ਸੀ, ਜੋ 20 ਅਕਤੂਬਰ ਨੂੰ ਖ਼ਤਮ ਹੁੰਦਾ ਹੈ ਪਰ ਸੀਐਮ ਭਗਵੰਤ ਮਾਨ ਨੇ ਅੰਮ੍ਰਿਤ ਕੌਰ ਗਿੱਲ ਦੀ ਸਮੇਂ ਤੋਂ ਪਹਿਲਾਂ ਡਿਸਚਾਰਜ ਦੀ ਮੰਗ ਨੂੰ ਠੁਕਰਾ ਦਿੱਤਾ ਹੈ। ਸੂਤਰਾਂ ਮੁਤਾਬਕ ਕੁਝ ਦਿਨ ਪਹਿਲਾਂ ਸੀਐਮ ਭਗਵੰਤ ਮਾਨ ਅਤੇ ਅੰਮ੍ਰਿਤ ਕੌਰ ਗਿੱਲ ਵਿਚਾਲੇ ਮੀਟਿੰਗ ਹੋਈ ਸੀ। ਜਿਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਇਹ ਫੈਸਲਾ ਲਿਆ ਹੈ।