Qadian Bus Accident News: ਪੰਜਾਬ ਵਿਚ ਵਾਪਰਿਆ ਵੱਡਾ ਹਾਦਸਾ, ਦਰਖੱਤ ਨਾਲ ਟਕਰਾਈ ਤੇਜ਼ ਰਫ਼ਤਾਰ ਬੱਸ, ਚਾਰ ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Qadian Bus Accident News: ਕਈ ਸਵਾਰੀਆਂ ਹੋਈਆਂ ਗੰਭੀਰ ਜ਼ਖ਼ਮੀ

Qadian Bus Accident News:

Qadian Bus Accident News:  ਪੰਜਾਬ ਵਿਚ ਵੱਡਾ ਹਾਦਸਾ ਵਾਪਰਿਆ ਹੈ। ਇਥੇ ਬਟਾਲਾ ਤੋਂ ਕਾਦੀਆਂ ਰੋਡ ’ਤੇ ਜਾ ਰਹੀ ਤੇਜ਼ ਰਫ਼ਤਾਰ ਬੱਸ ਆਪਣਾ ਸੰਤੁਲਨ ਗੁਆ ਕੇ ਪਿੰਡ ਸ਼ਾਹਬਾਦ ਦੇ ਬੱਸ ਸਟੈਂਡ ਵਿਚ ਜਾ ਵੱਜੀ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਸਟੈਂਡ ਦਾ ਲੈਂਟਰ ਬੱਸ ਦੇ ਅੰਦਰ ਧਸ ਗਿਆ, ਜਿਸ ਕਾਰਨ ਤਿੰਨ ਵਿਅਕਤੀਆਂ ਤੇ ਇਕ ਔਰਤ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਗੰਭੀਰ ਜ਼ਖ਼ਮੀ ਹੋਏ ਹਨ। ਇਸ ਤੋਂ ਇਲਾਵਾ ਹੋਰ ਵਿਅਕਤੀਆਂ ਨੂੰ ਵੀ ਸੱਟਾਂ ਲੱਗੀਆਂ ਹਨ।

 ਇਹ ਹਾਦਸਾ ਇਕ ਬਾਈਕ ਸਵਾਰ ਨੂੰ ਬਚਾਉਣ ਦੌਰਾਨ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਇਕ ਨਿੱਜੀ ਕੰਪਨੀ ਦੀ ਬੱਸ ਬਟਾਲਾ ਤੋਂ ਮੋਹਾਲੀ ਜਾ ਰਹੀ ਸੀ, ਇਸੇ ਦੌਰਾਨ ਇਹ ਬੱਸ ਜਿਵੇਂ ਹੀ ਪਿੰਡ ਸ਼ਾਹਬਾਦ ਤੋਂ ਲੰਘਣ ਲੱਗੀ ਤਾਂ ਬਾਈਕ ਸਵਾਰ ਨੂੰ ਬਚਾਉਂਦੇ ਹੋਏ ਉਥੇ ਬਣੇ ਇਕ ਬੱਸ ਅੱਡੇ ਦੀ ਇਮਾਰਤ ਵਿਚ ਜਾ ਵੱਜੀ।  ਸ਼ੁਰੂਆਤੀ ਖ਼ਬਰਾਂ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ 4 ਤੋਂ ਵਧੇਰੇ ਦੱਸੀ ਜਾ ਰਹੀ ਹੈ ਅਤੇ ਮ੍ਰਿਤਕਾਂ ਦੀ ਗਿਣਤੀ ਵਿਚ ਵਾਧਾ ਵੀ ਹੋ ਸਕਦਾ ਹੈ। ਹਾਦਸੇ ਵਿਚ ਬੱਸ ਵਿਚ ਕਿੰਨੇ ਲੋਕ ਸਵਾਰ ਸਨ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। 

ਹਾਦਸੇ 'ਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਬਟਾਲਾ ਦੇ ਮੋਰਚਰੀ ਵਿਖੇ ਰਖਵਾਇਆ ਜਾ ਰਿਹਾ ਹੈ। ਇਸ ਹਾਦਸੇ ਦੌਰਾਨ ਮਾਰੇ ਗਏ ਲੋਕਾਂ ਦੀ ਅਜੇ ਪਛਾਣ ਨਹੀਂ ਹੋ ਸਕੀ ਤੇ ਚਾਰ ਚੁਫੇਰੇ ਚੀਕ-ਚਿਹਾੜਾ ਪਿਆ ਹੋਇਆ ਹੈ। ਬਟਾਲਾ ਪੁਲਿਸ ਪ੍ਰਸ਼ਾਸਨ ਵੀ ਮੌਕੇ 'ਤੇ ਪਹੁੰਚ ਗਿਆ ਹੈ ਤੇ ਰਾਹਤ ਕਾਰਜ ਜਾਰੀ ਹਨ।

CM ਭਗਵੰਤ ਮਾਨ ਨੇ ਬਟਾਲਾ-ਕਾਦੀਆਂ ਰੋਡ ’ਤੇ ਵਾਪਰੇ ਦਰਦਨਾਕ ਹਾਦਸੇ 'ਤੇ ਜਤਾਇਆ ਦੁੱਖ
CM ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਬਟਾਲਾ-ਕਾਦੀਆਂ ਰੋਡ 'ਤੇ ਇੱਕ ਬੱਸ ਹਾਦਸਾਗ੍ਰਸਤ ਹੋਈ ਹ ਜਿਸ ਵਿੱਚ ਕੁੱਝ ਲੋਕਾਂ ਦੀ ਮੌਤ ਦੀ ਦੁੱਖਦਾਈ ਖ਼ਬਰ ਮਿਲ ਰਹੀ ਹੈ ਤੇ ਕੁੱਝ ਯਾਤਰੀ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ। ਮੈਂ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ ਤੇ ਅਫਸਰ ਮੌਕੇ 'ਤੇ ਪਹੁੰਚ ਗਏ ਹਨ। ਪੀੜਤ ਪਰਿਵਾਰਾਂ ਪ੍ਰਤੀ ਮੇਰੀ ਦਿਲੋਂ ਹਮਦਰਦੀ ਹੈ। ਪੰਜਾਬ ਸਰਕਾਰ ਪੀੜਤ ਪਰਿਵਾਰਾਂ ਦੇ ਨਾਲ ਹੈ।