ਜਥੇਦਾਰ ਭੁਪਿੰਦਰ ਸਿੰਘ ਖਾਲਸਾ ਯੂਐਸਏ ਤਰਨ ਤਾਰਨ ਜਿਮਨੀ ਚੋਣ ਵਿਚ ਅਬਜਰਵਰ ਲਾਉਣ 'ਤੇ ਪਾਰਟੀ ਪ੍ਰਧਾਨ ਦਾ ਕੀਤਾ ਧੰਨਵਾਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਜੋ ਜਿੰਮੇਵਾਰੀ ਸੋਪੀ ਉਸਨੂੰ ਤਣਦੇਹੀ ਨਾਲ ਨਿਭਾਉਣ ਲਈ ਵਚਨਬੱਧ ਹਾਂ

Jathedar Bhupinder Singh Khalsa thanked the party president for deploying observers in the USA Tarn Taran by-election.

ਅੰਮ੍ਰਿਤਸਰ: ਨਵੇਂ ਬਣੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵਲੋ ਤਰਨ ਤਾਰਨ ਜਿਮਣੀ ਚੌਣਾਂ ਵਿਚ ਜਥੇਦਾਰ ਭੁਪਿੰਦਰ ਸਿੰਘ ਖਾਲਸਾ ਯੂਐਸਏ ਨੂੰ ਚੋਣ ਅਬਜਰਵਰ ਲਾਉਣ ਤੇ ਜਿਥੇ ਉਹਨਾ ਪਾਰਟੀ ਪ੍ਰਧਾਨ ਦਾ ਧੰਨਵਾਦ ਕੀਤਾ ਉਥੇ ਹੀ ਉਹਨਾ ਇਸ ਜਿੰਮੇਵਾਰੀ ਨੂੰ ਪੂਰੀ ਤਣਦੇਹੀ ਨਾਲ ਨਿਭਾਉਣ ਦੀ ਗਲ ਆਖੀ ਹੈ ਉਹਨਾ ਦਸਿਆ ਕਿ ਪੰਥ ਦੀ ਮਰਿਆਦਾ ਨਾਲ ਬਣੀ ਇਸ ਪਾਰਟੀ ਵਲੋ ਲੋਕ ਹਿਤ ਵਿਚ ਲਏ ਫੈਸਲੇ ਨੂੰ ਸਿਰਮਥੇ ਲੈਂਦਿਆ ਤਰਨ ਤਾਰਨ ਦੀ ਜਿਮਣੀ ਚੋਣ ਲੜਣ ਜਾ ਰਹੇ ਨਵੇਂ ਅਕਾਲੀ ਦਲ ਦੀ ਟੀਮ ਵਲੋ ਪੂਰੀ ਤਰਾਂ ਨਾਲ ਚੌਣ ਲੜਣ ਦੀ ਤਿਆਰੀ ਕੀਤੀ ਹੈ ਅਤੇ ਇਹ ਸੀਟ ਜੀਤ ਅਸੀ ਆਪਣੀ ਪਾਰਟੀ ਦੀ ਝੋਲੀ ਪਾਵਾਂਗੇ।

ਉਹਨਾਂ ਦੱਸਿਆ ਕਿ ਪਾਰਟੀ ਦੇ ਸਹਿਯੋਗ ਲਈ ਉਹ ਸ਼ਪੈਸਲ ਤੋਰ ਤੇ ਯੂਐਸਏ ਤੋ ਪੰਜਾਬ ਆਏ ਹਨ ਅਤੇ ਪਾਰਟੀ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾ ਤੇ ਜੋ ਸੇਵਾ ਮਿਲੀ ਉਸਨੂੰ ਆਪਣੇ ਪੂਰੇ ਸਿਆਸੀ ਸਫਰ ਦੇ ਤਜਰਬੇ ਨਾਲ ਚੌਣ ਅਬਜਰਵਰ ਵਜੋ ਮੈਦਾਨ ਵਿਚ ਸੇਵਾ ਨਿਭਾ ਸੰਗਤ ਥੀ ਕਚਿਹਰੀ ਵਿਚ ਨਿਤਰਾਗੇ।