Lawrence Bishnoi ਦਾ ਵਿਦਿਆਰਥੀ ਤੋਂ ਗੈਂਗਸਟਰ ਬਣਨ ਤੱਕ ਦਾ ਸਫ਼ਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਤਾ ਲਾਰੈਂਸ ਬਿਸ਼ਨੋਈ ਨੂੰ ਬਣਾਉਣਾ ਚਾਹੁੰਦੇ ਸਨ ਆਈਪੀਐਸ ਅਫ਼ਸਰ

Lawrence Bishnoi's journey from student to gangster

Lawrence Bishnoi news : ਕੈਨੇਡਾ ਦੀ ਸਰਕਾਰ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਖਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। ਕੈਨੇਡੀਅਨ ਸਰਕਾਰ ਨੇ ਬਿਸ਼ਨੋਈ ਗੈਂਗ ਨੂੰ ਇੱਕ ਅੱਤਵਾਦੀ ਸੰਗਠਨ ਵਜੋਂ ਐਲਾਨ ਦਿੱਤਾ ਹੈ। ਬਿਸ਼ਨੋਈ ਗੈਂਗ ’ਤੇ ਕੈਨੇਡਾ ’ਚ ਖਾਸ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਣ ਅਤੇ ਧਮਕੀਆਂ ਦਾ ਆਰੋਪ ਹੈ। ਇਸ ਦੇ ਮੱਦੇਨਜ਼ਰ ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰਾਲੇ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਬਿਸ਼ਨੋਈ ਗੈਂਗ ਇੱਕ ਅੰਤਰਰਾਸ਼ਟਰੀ ਅੱਤਵਾਦੀ ਗੈਂਗ ਹੈ ਜੋ ਹਿੰਸਾ, ਦਹਿਸ਼ਤਗਰਦੀ ਅਤੇ ਡਰਾਉਣ-ਧਮਕਾਉਣ ਦਾ ਕੰਮ ਕਰਦਾ ਹੈ। ਅਜਿਹੀ ਸਥਿਤੀ ਵਿੱਚ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨਣ ਤੋਂ ਬਾਅਦ ਕੈਨੇਡਾ ਸਰਕਾਰ ਨੂੰ ਉਸ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਆਜ਼ਾਦੀ ਮਿਲੇਗੀ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਬਿਸ਼ਨੋਈ ਗੈਂਗ ’ਤੇ ਇਹ ਕਾਰਵਾਈ ਕੈਨੇਡਾ ਦੇ ਕ੍ਰਿਮੀਨਲ ਕੋਡ ਤਹਿਤ ਕੀਤੀ ਗਈ ਹੈ, ਜਿਸਦੇ ਚਲਦਿਆਂ ਹੁਣ ਬਿਸ਼ਨੋਈ ਗੈਂਗ ਦੀ ਜਾਇਦਾਦ ਜ਼ਬਤ ਕਰਨ ਦੇ ਨਾਲ-ਨਾਲ ਇਸ ਦੇ ਬੈਂਕ ਖਾਤਿਆਂ ਨੂੰ ਵੀ ਫਰੀਜ਼ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਬਿਸ਼ਨੋਈ ਗੈਂਗ ਨੇ ਕੈਨੇਡਾ ਵਿੱਚ ਕਈ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ।

ਕੌਣ ਹੈ ਲਾਰੈਂਸ ਬਿਸ਼ਨੋਈ ? : ਜੇਲ੍ਹ ’ਚ ਬੰਦ 32 ਸਾਲਾ ਗੈਂਗਸਟਰ ਲਾਰੈਂਸ  ਬਿਸ਼ਨੋਈ ਨੇ 2010 ’ਚ ਪੰਜਾਬ ਯੂਨੀਵਰਸਿਟੀ ’ਚ ਪੜ੍ਹਦੇ ਸਮੇਂ ਅਪਰਾਧ ਦੀ ਦੁਨੀਆ ’ਚ ਕਦਮ ਰੱਖਿਆ ਸੀ। ਉਸ ਨੇ ਯੂਨੀਵਰਸਿਟੀ ’ਚ ਵਿਦਿਆਰਥੀ ਚੋਣਾਂ ਦੌਰਾਨ ਵਿਰੋਧੀ ਉਮੀਦਵਾਰ ’ਤੇ ਗੋਲੀ ਚਲਾਈ ਸੀ, ਜਿਸ ਕਾਰਨ ਉਸ ਨੂੰ ਤਿੰਨ ਮਹੀਨੇ ਜੇਲ੍ਹ ’ਚ ਰਹਿਣਾ ਪਿਆ। ਉਹ ਗੈਂਗਸਟਰ-ਅੱਤਵਾਦੀ ਨੈਟਵਰਕ ਗੱਠਜੋੜ ਦਾ ਹਿੱਸਾ ਹੈ ਅਤੇ ਐਨਆਈਏ ਨੇ ਕਈ ਚਰਚਿਤ ਮਾਮਲਿਆਂ ’ਚ ਉਸ ਨੂੰ ਨਾਮਜ਼ਦ ਕੀਤਾ ਹੈ।

ਚੰਡੀਗੜ੍ਹ ਤੋਂ ਹਾਸਲ ਕੀਤੀ ਕਾਨੂੰਨ ਦੀ ਡਿਗਰੀ : ਪੁਲਿਸ ਰਿਕਾਰਡ ਅਨੁਾਰ ਇਕ ਕਿਸਾਨ ਦਾ ਪੁੱਤਰ ਬਿਸ਼ਨੋਈ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦਾ ਮੂਲ ਨਿਵਾੀ ਹੈ। ਉਸ ਨੇ ਚੰਡੀਗੜ੍ਹ ਤੋਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ ਹੈ। ਪੰਜਾਬ ’ਚ ਉਸ ਕੋਲ ਕਥਿਤ ਤੌਰ ’ਤੇ ਲਗਭਗ 100 ਏਕੜ ਜ਼ਮੀਨ ਹੈ। ਉਸ ਦੇ ਸੱਜੇ ਹੱਥ ’ਤੇ ਭਗਵਾਨ ਹਨੂੰਮਾਨ ਦਾ ਟੈਟੂ ਬਣਿਆ ਹੋਇਆ ਹੈ।

ਪਿਤਾ ਦੀਆਂ ਅੱਖਾਂ ਸਾਹਮਣੇ ਚਕਨਾਚੂਰ ਹੋਇਆ ਸੁਪਨਾ : ਹਰ ਪਿਤਾ ਦਾ ਇਕ ਸੁਪਨਾ ਹੁੰਦਾ ਹੈ ਕਿ ਉਸ ਦਾ ਪੁੱਤਰ ਵੱਡਾ ਆਦਮੀ ਬਣੇ ਅਤੇ ਸਮਾਜ ’ਚ ਚੰਗੀ ਪਛਾਣ ਬਣਾਏ। ਇਸ ਤਰ੍ਹਾਂ ਹੀ ਲਾਰੈਂਸ ਬਿਸ਼ਨੋਈ ਦੇ ਪਿਤਾ ਨੇ ਵੀ ਆਪਣੇ ਪੁੱੱਤਰ ਨੂੰ ਵੱਡਾ ਆਦਮੀ ਬਣਾਉਣ ਦਾ ਸੁਪਨਾ ਦੇਖਿਆ। ਲਾਰੈਂਸ ਦੇ ਪਿਤਾ ਨੇ ਉਸ ਨੂੰ ਆਈਪੀਐਸ ਬਣਾਉਣਾ ਚਾਹੁੰਦੇ ਸਨ ਅਤੇ ਉਨ੍ਹਾਂ ਨੇ ਉਸ ਨੂੰ ਵਕਾਲਤ ਕਰਵਾਈ। ਪਰ ਕਿਸਮਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ ਅਤੇ ਬੇਟਾ ਪਿਤਾ ਦੀਆਂ ਉਮੀਦਾਂ ’ਤੇ ਖਰਾ ਨਹੀਂ ਉਤਰਿਆ ਤੇ ਪਿਤਾ ਦੀਆਂ ਅੱਖਾਂ ਸਾਹਮਣੇ ਹੀ ਉਸ ਨੂੰ ਵੱਡਾ ਆਦਮੀ ਬਣਾਉਣ ਦਾ ਸੁਪਨਾ ਚੂਰ-ਚੂਰ ਹੋ ਗਿਆ।