Patiala SI dies News: ਐਸਆਈ ਦੀ ਗੋਲੀ ਲੱਗਣ ਕਾਰਨ ਮੌਤ, ਪੁਲਿਸ ਲਾਈਨ ਵਿਖੇ ਕਰਦਾ ਸੀ ਡਿਊਟੀ
Patiala SI dies News: ਅਪਣੀ ਡਿਊਟੀ ਖ਼ਤਮ ਕਰ ਕੇ ਸ਼ਾਮ ਨੂੰ ਅਸਲਾ ਜਮਾਂ ਕਰਵਾਉਣ ਲੱਗਿਆ ਤਾਂ ਗੰਨ ਵਿਚੋਂ ਅਚਾਨਕ ਗੋਲੀ ਚੱਲਣ ਕਾਰਨ ਉਸਦੀ ਮੌਤ ਹੋ ਗਈ।
Patiala SI dies News in punjabi
Patiala SI dies News in punjabi : ਪੁਲਿਸ ਲਾਈਨ ਪਟਿਆਲਾ ’ਚ ਤੈਨਾਤ ਐਸਆਈ ਦੀ ਅਚਾਨਕ ਗੱਲੀ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਵੰਤ ਸਿੰਘ (55) ਪੁੱਤਰ ਜਰਨੈਲ ਸਿੰਘ ਵਾਸੀ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਵਜੋਂ ਹੋਈ ਹੈ। ਮ੍ਰਿਤਕ ਪੁਲਿਸ ਲਾਈਨ ਵਿਖੇ ਡਿਊਟੀ ਕਰਦਾ ਸੀ ਤੇ ਐਤਵਾਰ ਨੂੰ ਜਦੋਂ ਉਹ ਅਪਣੀ ਡਿਊਟੀ ਖ਼ਤਮ ਕਰ ਕੇ ਸ਼ਾਮ ਨੂੰ ਅਸਲਾ ਜਮਾਂ ਕਰਵਾਉਣ ਲੱਗਿਆ ਤਾਂ ਗੰਨ ਵਿਚੋਂ ਅਚਾਨਕ ਗੋਲੀ ਚੱਲਣ ਕਾਰਨ ਉਸਦੀ ਮੌਤ ਹੋ ਗਈ।
ਇਸ ਸਬੰਧੀ ਮ੍ਰਿਤਕ ਐਸਆਈ ਦੇ ਚਾਚਾ ਰਿਟਾਇਰਡ ਸਬ-ਇੰਸਪੈਕਟਰ ਬਲਦੇਵ ਸਿੰਘ ਨੇ ਦਸਿਆ ਕਿ ਕੁਲਵੰਤ ਸਿੰਘ ਪਿਛਲੇ ਕੁਝ ਮਹੀਨੇ ਪਹਿਲਾਂ ਹੀ ਬਰਨਾਲਾ ਜ਼ਿਲ੍ਹੇ ਵਿਚੋਂ ਬਦਲੀ ਕਰਵਾ ਕੇ ਪੁਲਿਸ ਲਾਈਨ ਪਟਿਆਲਾ ਵਿਖੇ ਆਇਆ ਸੀ ਤੇ ਇਥੇ ਹੀ ਪੁਲਿਸ ਲਾਈਨ ਕੁਆਰਟਰਾਂ ਵਿਚ ਅਪਣੀ ਪਤਨੀ ਤੇ ਬੇਟੀ ਨਾਲ ਰਹਿ ਰਿਹਾ ਸੀ।