ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵਲੋਂ ਜੰਗੀ ਪਿੰਡ ਆਸਲ ਉਤਾੜ ’ਚ ਵਾਰ ਮੈਮੋਰੀਅਲ ਦਾ ਉਦਘਾਟਨ
1965 ਦੀ ਜੰਗ ’ਚ ਲੜਨ ਵਾਲੇ ਫੌਜੀ ਜਵਾਨਾਂ ਤੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦਾ ਕੀਤਾ ਸਨਮਾਨ
Punjab Governor Gulab Chand Kataria inaugurates war memorial in war village Asal Uttar
ਖੇਮਕਰਨ : ਸੰਨ 1965 ਦੀ ਭਾਰਤ ਪਕਿ ਜੰਗ ਦੀ ਡਾਇਮੰਡ ਜੁਬਲੀ ਸਮਾਰੋਹ ’ਚ ਖੇਮਕਰਨ ਨਜ਼ਦੀਕ ਪਿੰਡ ਆਸਲ ਉਤਾੜ ’ਚ ਜੰਗ ਦੇ ਸ਼ਹੀਦ ਜਵਾਨਾਂ ਦੀ ਯਾਦ ’ਚ ਬਣੇ ਵਾਰ ਮੈਮੋਰੀਅਲ ਦਾ ਉਦਘਾਟਨ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਕਰਦੇ ਹੋਏ ਸ਼ਹੀਦਾਂ ਦੀ ਯਾਦ ’ਚ ਬਣਾਈ ਗਈ ਗੈਲਰੀ ਦਾ ਵੀ ਉਦਘਾਟਨ ਕੀਤਾ।
ਇਸ ਦੇ ਨਾਲ ਹੀ ਉਨ੍ਹਾਂ ਸ਼ਹੀਦਾਂ ਦੀਆਂ ਫੋਟੋ ਵੀ ਦੇਖੀਆਂ ਤੇ ਸ਼ਹੀਦਾਂ ਦੀ ਯਾਦ ’ਚ ਜੋਤੀ ਜਗਾਈ ਤੇ ਸਲਾਮੀ ਦਿੱਤੀ। ਗਵਰਨਰ ਵਲੋ ਜੰਗ ’ਚ ਲੜਾਈ ਲੜਨ ਵਾਲੇ ਫੌਜ ਦੇ ਜਵਾਨਾਂ ਤੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦਾ ਸਨਮਾਨ ਵੀ ਕੀਤਾ ਗਿਆ। ਉਨ੍ਹਾਂ ਹਵਲਦਾਰ ਅਬਦੁੱਲ ਹਮੀਦ ਦੀ ਯਾਦਗਾਰ ’ਤੇ ਫੁੱਲ ਵੀ ਚੜ੍ਹਾਏ।