ਪਟਿਆਲਾ ‘ਚ ਬੱਸ ਅਤੇ ਮੋਟਰਸਾਇਕਲ ਵਿਚਾਲੇ ਸੜਕ ਹਾਦਸਾ, ਇਕ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

: ਪਟਿਆਲਾ ਵਿਚ ਬਹੁਤ ਹੀ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ ਪਟਿਆਲਾ ਦੇ ਬੱਸ ਅੱਡੇ....

Bus Accident

ਪਟਿਆਲਾ (ਪੀਟੀਆਈ) : ਪਟਿਆਲਾ ਵਿਚ ਬਹੁਤ ਹੀ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ, ਪਟਿਆਲਾ ਦੇ ਬੱਸ ਅੱਡੇ ਦੇ ਨਾਲ ਬਣੇ ਫਲਾਈਓਵਰ ਪੀ.ਆਰ.ਟੀ.ਸੀ ਦੀ ਇਕ ਬੱਸ ਉਸ ਤੋਂ ਬੱਸ ਆ ਰਹੀ ਸੀ ਅਚਾਨਕ ਪੀ.ਆਰ.ਟੀ.ਸੀ ਬੱਸ ਦੇ ਹੇਠ ਇਕ ਮੋਟਰਸਾਇਕਲ ਆਉਣ ਦਾ ਖ਼ਦਸ਼ਾ ਹੋਇਆ ਹੈ, ਦੱਸਿਆ ਜਾ ਰਿਹਾ ਹੈ ਕਿ ਮੋਟਰਸਾਇਕਲ ਸਵਾਰ ਦੀ ਮੌਕੇ ‘ਤੇ ਮੌਤ ਹੋ ਗਈ ਸੀ। ਫਿਰ ਵੀ ਉਸ ਨੂੰ ਤੁਰੰਤ ਐਂਬੂਲੈਂਸ ਰਾਹੀਂ ਹਸਪਤਾਲ ਭੇਜ ਦਿਤਾ ਗਿਆ ਹੈ। ਮ੍ਰਿਤਕ ਦੀ ਪਹਿਚਾਣ ਰਣਜੀਤ ਸਿੰਘ ਵਾਲੀਆ ਵਾਸੀ ਸਨੌਰ ਵਜੋਂ ਦੱਸੀ ਜਾ ਰਹੀ ਹੈ।

ਕਿ ਉਸ ਦੀ ਜੇਵ ਵਿਚੋਂ ਲਗਭਗ 23000 ਹਜਾਰ ਰੁਪਏ ਅਤੇ ਡਰਾਇਵਿੰਗ ਲਾਇਸੰਸ ਮਿਲਿਆ ਹੈ। ਜਿਤ ‘ਤੇ ਨਾਂ ਰਣਜੀਤ ਸਿੰਘ ਵਾਲੀਆ ਵਾਸੀ ਸਨੌਰ ਲਿਖਿਆ ਹੋਇਆ ਹੈ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁਚ ਗਈ ਅਤੇ ਅਪਣੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਪੰਜਾਬ ਕੋਰ ਕਮੇਟੀ ਦੀ ਅਹਿਮ ਮੀਟਿੰਗ ਹੋਈ ਹੈ। ਇਸ ਮੀਟਿੰਗ ਵਿੱਚ ਆਪ ਦੀ ਪੰਜਾਬ ਕੋਰ ਕਮੇਟੀ ਨੇ 2019 ਦੀਆਂ ਲੋਕ ਸਭਾ ਚੋਣਾਂ ਲਈ 5 ਉਮੀਦਵਾਰਾਂ ਦਾ ਐਲਾਨ ਕੀਤਾ ਹੈ।

ਜਿਸ ਦੇ ਵਿੱਚ ਸੰਗਰੂਰ ਤੋਂ ਭਗਵੰਤ ਮਾਨ ਸੰਗਰੂਰ ,ਫਰੀਦਕੋਟ ਤੋਂ ਪ੍ਰੋਫੈਸਰ ਸਾਧੂ ਸਿੰਘ ਫਰੀਦਕੋਟ ,ਹੁਸ਼ਿਆਰਪੁਰ ਤੋਂ ਡਾ. ਰਵਜੋਤ ਸਿੰਘ , ਅੰਮ੍ਰਿਤਸਰ ਸਾਹਿਬ ਤੋਂ ਕੁਲਦੀਪ ਸਿੰਘ ਧਾਲੀਵਾਲ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਨਰਿੰਦਰ ਸਿੰਘ ਸ਼ੇਰਗਿਲ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਦੱਸ ਦੇਈਏ ਕਿ 2019 ਦੀਆਂ ਲੋਕ ਸਭਾ ਚੋਣਾਂ ਲਈ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਆਪੋ -ਆਪਣੀਆਂ ਤਿਆਰੀਆਂ ਆਰੰਭ ਦਿੱਤੀਆਂ ਹਨ। ਇਸ ਦੇ ਲਈ ਜਿਥੇ ਅਕਾਲੀ -ਭਾਜਪਾ ਅਤੇ ਕਾਂਗਰਸ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਨ ਦੀ ਤਿਆਰੀ ਵਿੱਚ ਹੈ।ਓਥੇ ਹੀ ਅੱਜ ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਇਕਾਈ ਨੇ ਆਪਣੇ 5 ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰ ਦਿਤੇ ਹਨ।