ਗੁਲਾਬਾਂ ਦਾ 48ਵਾਂ ਮੇਲਾ ਫ਼ਰਵਰੀ 'ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

81 ਲੱਖ ਰੁਪਏ ਦਾ ਬਜਟ ਤਿਆਰ, ਕਾਂਗਰਸ ਵਲੋਂ ਆਲੋਚਨਾ

The 48th Fair of Roses in February

ਚੰਡੀਗੜ੍ਹ  (ਸਰਬਜੀਤ ਢਿੱਲੋਂ): ਨਗਰ ਨਿਗਮ ਵਲੋਂ ਵਿੱਤੀ ਘਾਟੇ 'ਚ ਚੱਲਣ ਦੇ ਬਾਵਜੂਦ ਅਗਲੇ ਵਰ੍ਹੇ 2020 'ਚ ਫ਼ਰਵਰੀ ਮਹੀਨੇ ਲਾਏ ਜਾਣ ਵਾਲੇ 48ਵੇਂ ਗੁਲਾਬਾਂ ਦੇ ਮੇਲੇ 'ਤੇ 81 ਲੱਖ ਰੁਪਏ ਦੇ ਕਰੀਬ ਹੁਕਮ ਖ਼ਰਚ ਕਰਨ ਲਈ ਤਿਆਰੀ ਕੀਤੀ ਜਾ ਰਹੀ ਹੈ। ਤਿੰਨ ਰੋਜ਼ਾ ਸਾਲਾਨਾ ਸ਼ੋਅ 'ਚ ਇਸੇ ਨਗਰ ਨਿਗਮ ਵਲੋਂ 75 ਲੱਖ ਰੁਪਏ ਖ਼ਰਚ ਕੀਤੇ ਗਏ ਸਨ। ਇਸ ਸਬੰਧੀ ਨਗਰ ਨਿਗਮ 30 ਅਕਤੂਬਰ ਨੂੰ ਜਨਰਲ ਹਾਊਸ ਦੀ ਮੀਟਿੰਗ ਵਿਚ ਏਜੰਡਾ ਪੇਸ਼ ਕਰਨ ਜਾ ਰਹੀ ਹੈ।

ਦੂਜੇ ਪਾਸੇ ਨਗਰ ਨਿਗਮ ਵਿਚ ਕਾਂਗਰਸ ਤੇ ਵਿਰੋਧੀ ਧਿਰ ਦੇ ਨੇਤਾ ਦਵਿੰਦਰ ਸਿੰਘ ਬਬਲਾ ਵਲੋਂ ਇਨਾਂ ਮਹਿੰਗਾ ਮੇਲਾ ਲਾਏ ਜਾਣ 'ਤੇ ਅਪਣੀ ਤਿੱਖੀ ਪ੍ਰਕਿਰਿਆ ਦਿੰਦਿਆਂ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਹੈ। ਨਗਰ ਨਿਗਮ ਚੰਡੀਗੜ੍ਹ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ ਇਸ ਮੇਲੇ ਵਿਚ ਪਹਿਲਾਂ ਵਾਂਗ ਹੀ ਛੋਟੇ ਬੱਚਿਆਂ ਦੇ ਰੋਜ ਪ੍ਰਿੰਸ ਤੇ ਰੋਜ ਪ੍ਰਿੰਸਜ਼ ਤੋਂ ਇਲਾਵਾ ਗੀਤ-ਸੰਗੀਤ, ਪਤੰਗ ਮੁਕਾਬਲੇ, ਫ਼ੋਟੋਗ੍ਰਾਫ਼ੀ ਮੁਕਾਬਲੇ ਆਦਿ ਹੋਰ ਅਨੇਕਾਂ ਪ੍ਰਕਾਰ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਮੇਲੇ ਵਿਚ 5 ਲੱਖ ਤੋਂ ਵੱਧ ਲੋਕਾਂ ਦੇ ਪੁੱਜਣ ਦੀ ਉਮੀਦ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।