ਦਿਨ ਦਿਹਾੜੇ ਮੋਗਾ 'ਚ ਵਾਪਰੀ ਵੱਡੀ ਵਾਰਦਾਤ,80 ਸਾਲਾ ਔਰਤ ਦਾ ਬੇਰਹਿਮੀ ਨਾਲ ਕਤਲ

ਏਜੰਸੀ

ਖ਼ਬਰਾਂ, ਪੰਜਾਬ

ਪਿੰਡ ਵਿਚ ਦਹਿਸ਼ਤ ਦਾ ਮਾਹੌਲ

Crime

 ਮੋਗਾ: ਅੱਜ ਦੇ ਦੌਰ ਵਿਚ ਕਿਸੇ ਨੂੰ ਵੀ ਕਾਨੂੰਨ ਦਾ ਡਰ ਨਹੀਂ ਰਿਹਾ ਚਾਰੇਂ ਪਾਸੇ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ  ਉਡਾਈਆਂ ਦਾ ਰਹੀਆਂ ਹਨ। ਅਜਿਹਾ ਹੀ ਮਾਮਲਾ ਜ਼ਿਲਾ ਮੋਗਾ ਦੇ ਪਿੰਡ ਰਾਜੇਆਣਾ ਤੋਂ ਸਾਹਮਣੇ ਆਇਆ ਹੈ ਜਿਥੇ  80 ਸਾਲਾਂ ਦੀ ਬਜ਼ੁਰਗ ਔਰਤ ਦਾ ਬੇਹਰਮੀ ਨਾਲ ਕਤਲ ਕਰ ਦਿੱਤਾ ਗਿਆ।

ਦੱਸ ਦੇਈਏ ਕਿ ਬਜ਼ੁਰਗ ਔਰਤ ਦੇ ਸਿਰ ਤੇ  ਇੱਟ ਮਾਰ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕਤਲ ਦੀ ਖਬਰ ਸੁਣ ਕੇ ਪਿੰਡ ਦੇ ਲੋਕ ਸਹਿਮ ਗਏ ਹਨ। ਘਟਨਾ ਦੀ  ਜਾਣਕਾਰੀ  ਪੁਲਿਸ ਨੂੰ ਦੇ ਦਿੱਤੀ ਗਈ। ਮਾਮਲੇ ਦੀ ਜਾਣਕਾਰੀ ਮਿਲਣ ਤੇ ਪੁਲਿਸ ਤੇ ਮੌਕੇ ਤੇ ਪਹੁੰਚ ਗਈ। 

ਬਜ਼ੁਰਗ ਔਰਤ ਦੇ ਤਿੰਨ ਲੜਕੇ ਹਨ ਅਤੇ ਉਹ ਅਲੱਗ ਰਹਿੰਦੇ ਹਨ ਜਦਕਿ ਬਜ਼ੁਰਗ ਔਰਤ ਆਪਣੇ ਛੋਟੇ ਲੜਕੇ ਨਾਲ ਰਹਿੰਦੀ ਸੀ।  ਉਸਦਾ ਲੜਕਾ ਬਸੰਤ ਸਿੰਘ ਕੰਮ 'ਤੇ ਚਲਾ ਗਿਆ। ਅੱਜ ਸਵੇਰੇ ਜਦੋਂ ਗੁਆਂਢੀ ਦੁੱਧ ਪਾਉਣ ਲਈ ਆਇਆ ਤਾਂ ਉਸਨੇ ਨੂੰ ਬਜ਼ੁਰਗ ਔਰਤ ਨੂੰ  ਆਵਾਜ਼ਾਂ ਮਾਰੀਆਂ, ਪਰ ਕਿਸੇ ਨੇ ਆਵਾਜ਼ ਨਾ ਦਿੱਤੀ, ਜਿਸ 'ਤੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ

ਅਤੇ ਇਕ ਲੜਕੇ ਨੂੰ ਜਦੋਂ ਕੰਧ ਟਪਾ ਕੇ ਮਕਾਨ ਅੰਦਰ ਭੇਜਿਆ ਗਿਆ ਤਾਂ ਲੜਕੇ ਨੇ ਅੰਦਰ ਦੇਖਿਆ ਕਿ ਚਰਨ ਕੌਰ ਲਹੂ ਲੁਹਾਨ ਹੋਈ ਪਈ ਸੀ, ਜਿਸ 'ਤੇ ਮੁੰਡੇ ਨੇ ਰੋਲਾ ਪਾਇਆ ਅਤੇ ਦਰਵਾਜਾ ਖੋਲਿਆ ਤਾਂ ਦੇਖਿਆ ਕਿ ਚਰਨ ਕੌਰ ਮਰੀ ਪਈ ਸੀ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਗੁਰਤੇਜ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਵਿਚ ਮ੍ਰਿਤਕ ਦੇ ਲੜਕੇ ਬੰਤ ਸਿੰਘ ਪੁੱਤਰ ਅਰਜਨ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।