ਮਿਲਾਵਟਖੋਰਾਂ 'ਤੇ ਪੰਜਾਬ ਸਰਕਾਰ ਦੀ ਸਖ਼ਤੀ, ਹੋ ਸਕਦਾ 10 ਲੱਖ ਰੁਪਏ ਤੱਕ ਦਾ ਜ਼ੁਰਮਾਨਾ

ਏਜੰਸੀ

ਖ਼ਬਰਾਂ, ਪੰਜਾਬ

ਦਸੰਬਰ 2020 ਤੱਕ ਰਜਿਸਟ੍ਰੇਸ਼ਨ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ

Punjab Government Gets Serious Against Food Adulteration

ਚੰਡੀਗੜ੍ਹ - ਤਿਉਹਾਰਾਂ ਤੋਂ ਪਹਿਲਾਂ ਮਠਿਆਈਆਂ ਆਦਿ ਵਿਚ ਮਿਲਾਵਟ ਕਰਨ ਵਾਲੇ ਮਿਲਾਵਟਖੋਰਾਂ 'ਤੇ ਪੰਜਾਬ ਸਰਕਾਰ ਨੇ ਨਕੇਲ ਕੱਸੀ ਹੈ। ਪੰਜਾਬ ਸਰਕਾਰ ਨੇ ਕਿਹਾ ਕਿ ਗੁਣਵੱਤਾ ਦੇ ਮਾਪਦੰਡਾਂ ਨੂੰ ਪੂਰਾ ਨਾ ਕਰਨ ਵਾਲਿਆਂ ਤੇ 10 ਲੱਖ ਤੱਕ ਦਾ ਜੁਰਮਾਨਾ ਲੱਗੇਗਾ। ਫੂਡ ਬਿਜ਼ਨੈੱਸ ਕਰਨ ਵਾਲੇ ਸਾਰੇ ਅਦਾਰਿਆਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ। ਦਸੰਬਰ 2020 ਤੱਕ ਰਜਿਸਟ੍ਰੇਸ਼ਨ ਕਰਵਾਉਣ ਦੇ ਨਿਰਦੇਸ਼ ਹਨ। ਰਜਿਸਟ੍ਰੇਸ਼ਨ ਫੂਡ ਸੇਫਟੀ ਵਿਭਾਗ ਕੋਲ ਕਰਵਾਉਣੀ ਹੋਵੇਗੀ। ਹੈੱਲਥ ਫਿਟਨੈਸ ਸਰਟੀਫਿਕੇਟ ਜ਼ਰੂਰੀ ਲੈਣਾ ਹੋਵੇਗਾ। ਕੁਆਲਟੀ ਮਾਪਦੰਡ ਪੂਰੇ ਨਾ ਕਰਨ 'ਤੇ 10 ਲੱਖ ਰੁਪਏ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ।