ਰੰਧਾਵਾ ਨੂੰ ਕੇਂਦਰ ਵਲੋਂ ਪੰਜਾਬ ਵਿਰੁਧ ਹੋਰ ਵੱਡੀ ਕਾਰਵਾਈ ਦਾ ਖ਼ਦਸ਼ਾ

ਏਜੰਸੀ

ਖ਼ਬਰਾਂ, ਪੰਜਾਬ

ਰੰਧਾਵਾ ਨੂੰ ਕੇਂਦਰ ਵਲੋਂ ਪੰਜਾਬ ਵਿਰੁਧ ਹੋਰ ਵੱਡੀ ਕਾਰਵਾਈ ਦਾ ਖ਼ਦਸ਼ਾ

image

ਇਸੇ ਦੌਰਾਨ ਕਿਸਾਨਾਂ ਨਾਲ ਮੀਟਿੰਗ ਵਿਚ ਪਹੁੰਚੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰ ਦੀ ਮੋਦੀ ਸਰਕਾਰ ਦੇ ਪੰਜਾਬ ਪ੍ਰਤੀ ਰਵੱਈਏ ਦੀ ਗੱਲ ਕਰਦਿਆਂ ਖ਼ਦਸ਼ਾ ਪ੍ਰਗਟ ਕੀਤਾ ਕਿ ਹਾਲੇ ਤਾਂ ਦਿਹਾਤੀ ਫ਼ੰਡ ਤੇ ਜੀ.ਐਸ.ਟੀ. ਰੋਕਣ ਤੋਂ ਇਲਾਵਾ ਮਾਲ ਗੱਡੀਆਂ ਆਦਿ ਬੰਦ ਕਰਨ ਦੇ ਕਦਮ ਚੁੱਕ ਕੇ ਪੰਜਾਬ ਨੂੰ ਡਰਾਉਣ ਦਾ ਯਤਨ ਹੀ ਕੀਤਾ ਜਾ ਰਿਹਾ ਹੈ, ਪਰ ਆਉਣ ਵਾਲੇ ਦਿਨਾਂ ਵਿਚ ਕੇਂਦਰ ਪੰਜਾਬ ਵਿਰੁਧ ਹੋਰ ਵੀ ਕੋਈ ਵੱਡਾ ਕਦਮ ਚੁੱਕ ਸਕਦਾ ਹੈ। ਉਨ੍ਹਾਂ ਦਾ ਅਸਿੱਧੇ ਤੌਰ 'ਤੇ ਰਾਸ਼ਟਰਪਤੀ ਸ਼ਾਸਨ ਲਾਉਣ ਵਰਗੇ ਕਦਮ ਵੱਲ ਸੀ। ਰੰਧਾਵਾ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਮਸਲੇ ਨੂੰ ਗੱਲਬਾਤ ਰਾਹੀਂ ਹੱਲ ਕਰਨ ਦੀ ਥਾਂ ਤਾਨਾਸ਼ਾਹੀ ਨੀਤੀ ਅਪਣਾਉਂਦਿਆਂ ਜਾਣ-ਬੁਝ ਕੇ ਟਕਰਾਅ ਵਧਾਉਣ ਲਈ ਬੇਲੋੜੇ ਸਖ਼ਤ ਕਦਮ ਚੁੱਕ ਰਹੀ ਹੈ।