ਅਤਿਵਾਦੀ ਫ਼ੰਡਿੰਗ ਮਾਮਲਾ- ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਮੁਖੀ ਦੇ ਟਿਕਾਣਿਆਂ 'ਤੇ ਐਨਆਈਏ ਵਲੋਂ

ਏਜੰਸੀ

ਖ਼ਬਰਾਂ, ਪੰਜਾਬ

ਅਤਿਵਾਦੀ ਫ਼ੰਡਿੰਗ ਮਾਮਲਾ- ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਮੁਖੀ ਦੇ ਟਿਕਾਣਿਆਂ 'ਤੇ ਐਨਆਈਏ ਵਲੋਂ ਛਾਪੇ

image

ਨਵੀਂ ਦਿੱਲੀ, 29 ਅਕੂਤਬਰ: ਅਤਿਵਾਦੀ ਫੰਡਿੰਗ ਮਾਮਲੇ ਵਿਚ ਐਨਆਈਏ ਵਲੋਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਜਾਰੀ ਹੈ। ਇਸ ਦੇ ਚਲਦਿਆਂ ਰਾਸ਼ਟਰੀ ਜਾਂਚ ਏਜੰਸੀ ਨੇ ਵੀਰਵਾਰ ਨੂੰ ਦਿੱਲੀ ਅਤੇ ਸ੍ਰੀਨਗਰ ਵਿਚ ਕਈ ਥਾਈਂ ਛਾਪੇਮਾਰੀ ਕੀਤੀ। ਇਨ੍ਹਾਂ ਥਾਵਾਂ ਵਿਚੋਂ ਛੇ ਗ਼ੈਰ-ਮੁਨਾਫਾ ਸੰਗਠਨ ਅਤੇ ਨੌ ਹੋਰ ਥਾਵਾਂ ਸ਼ਾਮਲ ਹਨ।
ਇਸ ਵਿਚ ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਮੁਖੀ ਜ਼ਫ਼ਰੂਲ-ਇਸਲਾਮ ਖ਼ਾਨ ਦੀ ਜਾਇਦਾਦ ਵੀ ਸ਼ਾਮਲ ਹੈ, ਜਿਨ੍ਹਾਂ ਛੇ ਗ਼ੈਰ-ਮੁਨਾਫਾ ਸੰਗਠਨਾਂ 'ਤੇ ਐਨਆਈਏ ਨੇ ਛਾਪੇਮਾਰੀ ਕੀਤੀ, ਉਨ੍ਹਾਂ ਵਿਚ ਫਲਹ-ਏ-ਆਮ ਟਰੱਸਟ, ਚੈਰਿਟੀ ਅਲਾਇੰਸ, ਹਿਊਮਨ ਵੈਲਫੇਅਰ ਫਾÀੂਂਡੇਸ਼ਨ, ਜੇਕੇ ਯਤੀਮ ਫਾਊਂਡੇਸ਼ਨ, ਸਾਲਵੇਸ਼ਨ ਮੁਵਮੈਂਟ ਅਤੇ ਜੰਮੂ ਕਸ਼ਮੀਰ ਵਾਇਸ ਆਫ਼ ਵਿਕਟਮਸ ਸ਼ਾਮਲ ਹਨ।
ਇਨ੍ਹਾਂ ਵਿਚੋਂ ਚੈਰਿਟੀ ਅਲਾਇੰਸ ਅਤੇ ਹਿਊਮਨ ਵੈਲਫੇਅਰ ਫਾਊਂਡੇਸ਼ਨ ਦਿੱਲੀ ਵਿਚ ਸਥਿਤ ਹਨ ਜਦਕਿ ਬਾਕੀ ਸ੍ਰੀਨਗਰ ਵਿਚ ਹਨ।
ਦੱਸਣਯੋਗ ਹੈ ਕਿ ਰਾਸ਼ਟਰੀ ਜਾਂਚ ਏਜੰਸੀ ਨੇ ਬੀਤੇ ਦਿਨ ਸ੍ਰੀਨਗਰ ਵਿਚ 10 ਥਾਵਾਂ ਅਤੇ ਬੰਗਲੁਰੂ ਵਿਚ ਇਕ ਥਾਂ 'ਤੇ ਛਾਪੇਮਾਰੀ ਕੀਤੀ। ਇਸ ਕੇਸ ਵਿਚ ਏਜੰਸੀ ਨੂੰ ਸ਼ੱਕ ਹੈ ਕਿ ਭਾਰਤ ਵਿਚ ਕੁਝ ਗ਼ੈਰ ਸਰਕਾਰੀ ਸੰਗਠਨ ਕੰਮ ਕਰ ਰਹੇ ਹਨ ਜੋ ਜੰਮੂ-ਕਸ਼ਮੀਰ ਵਿਚ ਵੱਖਵਾਦੀ ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਲਈ ਦੇਸ਼-ਵਿਦੇਸ਼ ਤੋਂ ਫੰਡ ਇਕੱਠਾ ਕਰ ਰਹੇ ਹਨ।
ਸੂਤਰਾਂ ਅਨੁਸਾਰ ਛਾਪੇਮਾਰੀ ਦੌਰਾਨ ਏਜੰਸੀ ਨੇ ਕਈ ਸ਼ੱਕੀ ਦਸਤਾਵੇਜ਼ ਅਤੇ ਇਲੈਕਟ੍ਰਾਨਿਕ ਉਪਕਰਣ ਜ਼ਬਤ ਕੀਤੇ ਹਨ। (ਏਜੰਸੀ)