ਕੋਰੋਨਾ ਵਾਇਰਸ ਤੋਂ ਬਾਅਦ ਹੁਣ ਡੇਂਗੂ ਨੇ ਮਚਾਈ ਤਬਾਹੀ

ਏਜੰਸੀ

ਖ਼ਬਰਾਂ, ਪੰਜਾਬ

ਮੋਹਾਲੀ 'ਚ 2276, ਚੰਡੀਗੜ੍ਹ 'ਚ 696, ਪੰਚਕੂਲਾ 'ਚ 519 ਮਾਮਲੇ ਸਾਹਮਣੇ ਆਏ ਹਨ 

Dengue

ਚੰਡੀਗੜ੍ਹ : ਕੋਰੋਨਾ ਵਾਇਰਸ ਨੇ ਅਜੇ ਪਿੱਛਾ ਨਹੀਂ ਛੱਡਿਆ ਕਿ ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ਵਿਚ ਡੇਂਗੂ ਨੇ ਕਹਿਰ ਮਚਾ ਦਿਤਾ ਹੈ। ਪੰਚਕੂਲਾ ਵਿਚ 519, ਮੋਹਾਲੀ ਵਿਚ ਸਭ ਤੋਂ ਵੱਧ 2276 ਅਤੇ ਚੰਡੀਗੜ੍ਹ ਵਿਚ ਹੁਣ ਤੱਕ 696 ਮਾਮਲੇ ਸਾਹਮਣੇ ਆਏ ਹਨ।

ਹਸਪਤਾਲਾਂ ਦੀ ਹਾਲਤ ਇਹ ਹੈ ਕਿ ਮਰੀਜ਼ਾਂ ਲਈ ਬੈੱਡ ਵੀ ਨਹੀਂ ਹਨ। ਕਈ ਥਾਵਾਂ 'ਤੇ ਸਟ੍ਰੈਚਰ 'ਤੇ ਇਲਾਜ ਕੀਤਾ ਜਾ ਰਿਹਾ ਹੈ।ਅਜਿਹੇ ਵਿਚ ਚੰਡੀਗੜ੍ਹ ਦੀ ਇੱਕ ਐਨ.ਜੀ.ਓ. ਨੇ ਆਪਣਾ ਹਸਪਤਾਲ ਡੇਂਗੂ ਦੇ ਮਰੀਜ਼ਾਂ ਲਈ ਮੁਫ਼ਤ ਕਰ ਦਿਤਾ ਹੈ।

ਇਸੇ ਤਰ੍ਹਾਂ ਸੈਕਟਰ-26 ਸਥਿਤ ਹਸਪਤਾਲ ਵਿਚ ਇਲਾਜ, ਦਵਾਈਆਂ ਅਤੇ ਬੈੱਡ ਆਦਿ ਮੁਫ਼ਤ ਮੁਹੱਈਆ ਕਰਵਾਏ ਜਾ ਰਹੇ ਹਨ।