ਢਾਡੀ ਜਥਿਆਂ ਵਲੋਂ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਖ਼ੂਨ ਦਾ ਪਿਆਲਾ ਭੇਂਟ
ਢਾਡੀ ਜਥਿਆਂ ਵਲੋਂ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਖ਼ੂਨ ਦਾ ਪਿਆਲਾ ਭੇਂਟ
ਅੰਮ੍ਰਿਤਸਰ 29 ਅਕਤੂਬਰ ( ਸੁਖਵਿੰਦਰਜੀਤ ਸਿੰਘ ਬਹੋੜੂ) : ਢਾਡੀਆ ਦੀਆ ਮੰਗਾ ਮੰਨਣ ਤੋਂ ਆਨਾਕਾਨੀ ਕਰਦੇ ਆ ਰਹੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੂੰ ਇਹ ਦੱਸਣ ਲਈ ਕਿ ਲੋੜ ਪੈਣ ਤੇ ਢਾਡੀ ਅਪਣਾ ਖ਼ੂਨ ਵੀ ਮੰਗਾਂ ਦੀ ਪੂਰਤੀ ਲਈ ਦੇਣ ਨੂੰ ਤਿਆਰ ਹਨ, ਢਾਡੀਆ ਨੇ ਖ਼ੂਨ ਦਾ ਇਕ ਪਿਆਲਾ ਭੇਂਟ ਕੀਤਾ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ੍ਰੋਮਣੀ ਢਾਡੀ ਸਭਾ ਅੰਮ੍ਰਿਤਸਰ ਦੇ ਪ੍ਰਧਾਨ ਬਲਦੇਵ ਸਿੰਘ ਐਮ ਏ ਦੀ ਅਗਵਾਈ ਹੇਠ ਕੋਤਵਾਲੀ ਤੋਂ ਢਾਡੀਆ ਦਾ ਰੋਸ ਮਾਰਚ ਵਿਰਾਸਤੀ ਮਾਰਗ,ਜਲਿਆ ਵਾਲਾ ਬਾਗ , ਮੇਨ ਗੇਟ ਸਰਾਵਾ ਤੋਂ ਹੁੰਦਾ ਹੋਇਆਂ ਸਮੁੰਦਰੀ ਹਾਲ ਦੇ ਸਾਹਮਣੇ ਬਣੇ ਨਵੇਂ ਜੋੜਾ ਘਰ ਦੇ ਕੋਲ ਖੜ ਕੇ ਢਾਡੀਆ ਨੇ ਸਤਿਨਾਮ ਵਾਹਿਗੁਰੂ ਦਾ ਕੁਝ ਸਮਾਂ ਜਾਪ ਕੀਤਾ। ਐਮ ਏ ਨੇ ਦਸਿਆ ਕਿ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਅਧਿਕਾਰੀ ਨੇ ਖ਼ੂਨ ਦਾ ਪਿਆਲਾ ਨਹੀਂ ਲਿਆ ,ਪਰ ਸਾਰੇ ਮੁਲਾਜ਼ਮ ਕਮਰਿਆਂ ਤੋਂ ਬਾਹਰ ਖਲੋ ਕਿ ਵੇਖਦੇ ਰਹੇ। ਰੋਸ ਮਾਰਚ ਦੌਰਾਨ ਜਥਿਆਂ ਨੇ ਕੋਈ ਨਾਹਰਾ ਨਹੀਂ ਲਗਾਇਆ ਸਿਰਫ਼ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਰਹੇ। ਐਮ ਏ ਨੇ ਅਗਲੇ ਪ੍ਰੋਗਰਾਮ ਦਾ ਐਲਾਨ ਕਰਦੇ ਕਿਹਾ ਕਿ ਢਾਡੀ ਜਥੇ ਪਹਿਲੀ ਨਵੰਬਰ ਨੂੰ ਸਵੇਰੇ 11 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਮੱਥਾ ਟੇਕ ਕੇ ਇਕ ਦਿਨ ਲਈ ਭੁੱਖ-ਹੜਤਾਲ ਕਰਨਗੇ। ਬਲਦੇਵ ਸਿੰਘ ਐਮ ਏ ਨੇ ਕਿਹਾ ਕਿ ਅਸੀਂ ਭਾਈ ਗੁਰਦਾਸ ਹਾਲ ਭੁੱਖ ਹੜਤਾਲ ਕਰਾਂਗੇ।
ਕੈਪਸ਼ਨ-ਏ ਐਸ ਆਰ ਬਹੋੜੂ— 29—5— ਢਾਡੀ ਸਭਾ ਦੇ ਬਲਦੇਵ ਸਿੰਘ ਐਮ ਏ ਤੇ ਹੋਰ ਇਕੱਠੀ ਤਸਵੀਰ ਦੌਰਾਨ ਖੜੇ ਦਿਖਾਈ ਦਿੰਦੇ ਹੋਏ।