ਪਿ੍ੰਸੀਪਲ ਨੂੰ  ਕਾਲਜ 'ਚ ਵੜਨ ਤੋਂ ਰੋਕਣ ਲਈ ਗੇਟ ਨੂੰ  ਲਾਇਆ ਜਿੰਦਰਾ

ਏਜੰਸੀ

ਖ਼ਬਰਾਂ, ਪੰਜਾਬ

ਪਿ੍ੰਸੀਪਲ ਨੂੰ  ਕਾਲਜ 'ਚ ਵੜਨ ਤੋਂ ਰੋਕਣ ਲਈ ਗੇਟ ਨੂੰ  ਲਾਇਆ ਜਿੰਦਰਾ

image

ਅਕਾਲ ਡਿਗਰੀ ਕਾਲਜ ਦੇ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਤੇ ਲੱਠਮਾਰਾਂ ਵਿਰੁਧ ਮਾਮਲਾ ਦਰਜ


ਸੰਗਰੂਰ, 29 ਅਕਤੂਬਰ (ਬਲਵਿੰਦਰ ਸਿੰਘ ਭੁੱਲਰ) : ਅਕਾਲ ਡਿਗਰੀ ਕਾਲਜ ਸੰਗਰੂਰ ਦੀ ਪਿ੍ੰਸੀਪਲ ਡਾ.ਸੁਖਮੀਨ ਕੌਰ ਸਿੱਧੂ ਨੂੰ  ਅਕਾਲ ਡਿਗਰੀ ਕਾਲਜ ਸੰਗਰੂਰ ਦੀ ਪ੍ਰਬੰਧਕ ਕਮੇਟੀ ਵਲੋਂ 23.10.2021 ਨੂੰ  ਇਸ ਕਾਲਜ ਦੀ ਪਿ੍ੰਸੀਪਲ ਡਾ. ਸੁਖਮੀਨ ਕੌਰ ਸਿੱਧੂੂ ਨੂੰ  ਤੁਰਤ ਪ੍ਰਭਾਵ ਨਾਲ ਮੁਅੱਤਲ ਕਰ ਦਿਤਾ ਗਿਆ ਸੀ ਪਰ ਇਸ ਅਚਨਚੇਤੀ ਮੁਅੱਤਲੀ ਵਿਰੁਧ ਡਾ.ਸੁਖਮੀਨ ਕੌਰ ਸਿੱਧੂ ਨੇ ਪੰਜਾਬ ਸਰਕਾਰ ਕੋਲ 26.10.2021 ਨੂੰ  ਬੇਨਤੀ ਕੀਤੀ ਕਿ ਉਸ ਨੂੰ  ਪ੍ਰਬੰਧਕ ਕਮੇਟੀ ਵਲੋਂ ਰੰਜ਼ਿਸ਼ ਅਤੇ ਬਦਲਾਲਊ ਕਾਰਵਾਈ ਕਾਰਨ ਜਾਣ ਬੁੱਝ ਕੇ ਸਸਪੈਂਡ ਕੀਤਾ ਗਿਆ ਹੈ | ਇਸ 'ਤੇ ਸੈਕਟਰੀ ਪੰਜਾਬ ਸਰਕਾਰ, ਹਾਇਰ ਐਜੂਕੇਸ਼ਨ ਤੇ ਭਾਸ਼ਾਵਾਂ ਨੇ ਅਕਾਲ ਡਿਗਰੀ ਕਾਲਜ ਦੀ ਪ੍ਰਬੰਧਕ ਕਮੇਟੀ ਦੇ 23.10.2021 ਦੇ ਹੁਕਮਾਂ ਨੂੰ  ਰੱਦ ਕਰਦਿਆਂ ਇਕ ਵਿਭਾਗੀ ਪੱਤਰ ਡੀਪੀਆਈ ਕਾਲਜਿਜ਼ ਪੰਜਾਬ ਸਰਕਾਰ ਵਲੋਂ ਆਰਡਰ ਜਾਰੀ ਕਰਦਿਆਂ ਲਿਖਿਆ ਗਿਆ ਹੈ ਕਿ ਡਾ.ਸਿੱਧੂ ਨੂੰ  ਬਤੌਰ ਪਿ੍ੰਸੀਪਲ ਤੁਰਤ ਬਹਾਲ ਕੀਤਾ ਜਾਵੇ | ਉਨ੍ਹਾਂ ਆਰਡਰ ਵਿਚ ਡਾ.ਸਿੱਧੂ ਨੂੰ  ਵੀ ਕਿਹਾ ਹੈ ਕਿ ਅਪਣੀ ਪਿ੍ੰਸੀਪਲ ਦੇ ਅਹੁਦੇ ਦੀ ਡਿਊਟੀ ਤੁਰਤ ਜੁਆਇਨ ਕਰਨ | ਇਸ ਲਈ ਡਾ.ਸੁਖਮੀਨ ਕੌਰ ਸਿੱਧੂ ਨਿਸਚਿਤ ਸਮੇਂ ਅਨੁਸਾਰ ਅਪਣੇ ਕਾਲਜ ਡਿਊਟੀ 'ਤੇ ਪਹੁੰਚ ਗਈ ਸੀ ਪਰ ਪਹਿਲੇ ਦਿਨ ਉਸ ਨੂੰ  ਉਸ ਦੇ ਦਫਤਰ ਦੇ ਬਾਹਰ ਬਿਠਾਇਆ ਗਿਆ ਹੈ ਤੇ ਦਫ਼ਤਰ ਦਾ ਜਿੰਦਰਾ ਨਹੀਂ ਖੋਲਿ੍ਹਆ ਗਿਆ | 
ਜਦੋਂ ਇਸ ਸਮੁੱਚੇ ਮਾਮਲੇ ਬਾਰੇ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ/ਚੇਅਰਮੈਨ ਕਰਨਬੀਰ ਸਿੰਘ ਸਿਬੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਸੱਚ ਹੈ ਕਿ ਕਾਲਜ ਪਿ੍ੰਸੀਪਲ ਡਾ.ਸੁਖਮੀਨ ਕੌਰ ਸਿੱਧੂ ਨੂੰ  ਕੱੁਝ ਦੋਸ਼ਾਂ ਦੀ ਜਾਂਚ ਸਬੰਧੀ ਪ੍ਰਬੰਧਕ ਕਮੇਟੀ ਵਲੋਂ ਸਸਪੈਂਡ ਕੀਤਾ ਗਿਆ ਸੀ ਪਰ ਸੂਬਾ ਸਰਕਾਰ ਦੇ ਡੀਪੀਆਈ ਕਾਲਜਿਜ ਵਲੋਂ ਸਾਨੂੰ 28.10.21 ਨੂੰ  ਸਵੇਰੇ 10.58 ਤੇ ਈਮੇਲ ਆ ਗਈ ਸੀ ਕਿ ਅਕਾਲ ਡਿਗਰੀ ਕਾਲਜ ਫ਼ਾਰ ਵਿਮੈਨ ਦੀ ਪਿ੍ੰਸੀਪਲ ਡਾ.ਸੂਖਮੀਨ ਕੌਰ ਨੂੰ  ਕਾਲਜ ਪ੍ਰਬੰਧਕ ਕਮੇਟੀ ਦੇ 23-10-21 ਵਾਲੇ ਬਰਤਰਫੀ ਦੇ ਆਰਡਰ ਰੱਦ ਕਰ ਕੇ ਮੁੜ ਬਹਾਲ ਕਰ ਦਿਤਾ ਗਿਆ ਹੈ ਜਿਸ ਤੋਂ ਬਾਅਦ ਅਕਾਲ ਕਾਲਜ ਦੀ ਪ੍ਰਬੰਧਕ ਕਮੇਟੀ ਵਲੋਂ ਉਸ ਨੂੰ  ਬਤੌਰ ਪਿ੍ੰਸੀਪਲ ਮੁੜ ਬਹਾਲ ਕਰ ਦਿਤਾ ਗਿਆ ਹੈ ਤੇ ਹੁਣ ਇਸ ਸਬੰਧੀ ਕੋਈ ਝਗੜਾ ਬਕਾਇਆ ਨਹੀਂ ਰਿਹਾ ਪਰ ਉਨ੍ਹਾਂ ਵਿਰੁਧ ਦੋਸ਼ਾਂ ਦੀ ਜਾਂਚ ਕਮੇਟੀ ਵਲੋਂ ਜਾਰੀ ਰਹੇਗੀ | 
ਮਿਤੀ 28-10-21 ਨੂੂੰ ਹੀ ਕਾਲਜ ਪਿ੍ੰਸੀਪਲ ਡਾ. ਸੁੁਖਮੀਨ ਕੌਰ ਸਿੱਧੂੂ ਅਤੇ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਥਾਣਾ ਸਿਟੀ-1.ਸੰਗਰੂਰ ਵਿਖੇ ਇਕ ਦਰਖ਼ਾਸਤ ਦਿਤੀ ਗਈ ਕਿ ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ/ਪ੍ਰਧਾਨ ਕਰਨਬੀਰ ਸਿੰਘ ਸਿਬੀਆ ਦੇ ਲੱਠਮਾਰਾਂ ਨੇ ਉਨ੍ਹਾਂ ਨੂੰ  ਕਾਲਜ ਦੇ ਮੁੱਖ ਗੇਟ ਨੂੂੰ ਰੋਕ ਕੇ ਡਰਾਇਆ ਧਮਕਾਇਆ, ਧੱਕਾ ਮੁੱਕੀ ਕੀਤੀ ਅਤੇ ਜਾਨੋ ਮਾਰਨ ਦੀਆ ਧਮਕੀਆਂ ਸਮੇਤ ਹੱਥੋਪਾਈ ਵੀ ਕੀਤੀ ਜਿਸ ਸਬੰਧੀ ਲੋੜੀਂਦੀ ਕਾਰਵਾਈ ਕੀਤੀ ਜਾਵੇ | ਸੋ, ਥਾਣਾ ਸਿਟੀ ਵਲੋਂ ਇਹ ਦਰਖ਼ਾਸਤਾਂ ਵਾਚਣ ਤੇ ਕਰਨਬੀਰ ਸਿਬੀਆ ਅਤੇ ਅਣਪਛਾਤੇ ਵਿਅਕਤੀਆਂ ਵਿਰੁਧ ਜੁਰਮ 353, 186, 355, 294, 506, 148, 149,120-ਬੀ ਤਹਿਤ ਆਈਪੀਸੀ ਅਧੀਨ ਪਰਚਾ ਦਰਜ ਕਰ ਲਿਆ ਹੈ | 
ਫੋਟੋ 29-2