ਅਕਾਲੀ ਦਲ ਨੇ SGPC ਨੂੰ ਸਿਆਸੀ ਹਿੱਤਾਂ ਲਈ ਵਰਤਿਆ- ਬੀਬੀ ਭੱਠਲ
ਸੁਣੋ ਧਮਾਕੇਦਾਰ ਇੰਟਰਵਿਊ ਬੀਬੀ ਰਾਜਿੰਦਰ ਕੌਰ ਭੱਠਲ
ਮੁਹਾਲੀ( ਅਮਨਪ੍ਰੀਤ ਕੌਰ) ਪੰਜਾਬ ਦੀ ਰਾਜਨੀਤੀ ਨੂੰ ਲੈ ਕੇ ਹਰ ਰੋਜ਼ ਬਦਲਾਅ ਵੇਖਣ ਨੂੰ ਮਿਲ ਰਹੇ ਹਨ। ਚੋਣਾਂ ਨੂੰ ਲੈ ਕੇ ਵੀ ਥੋੜਾ ਸਮਾਂ ਰਹਿ ਗਿਆ ਹੈ। ਜੇ ਗੱਲ ਕਾਂਗਰਸ ਦੀ ਕਰੀਏ ਤਾਂ ਕਾਂਗਰਸ ਵਿਚ ਵੀ ਲੰਮੇ ਸਮੇਂ ਤੱਕ ਕਾਟੋ ਕਲੇਸ਼ ਚੱਲਿਆ ਜੋ ਹੁਣ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ। ਰੋਜ਼ਾਨਾ ਸਪੋਕਸਮੈਨ ਨੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨਾਲ ਗੱਲਬਾਤ ਕੀਤੀ।
ਉਹਨਾਂ ਗੱਲਬਾਤ ਕਰਦਿਆਂ ਕਿਹਾ ਕਿ ਮੇਰੇ ਵੇਲੇ ਦੀ ਰਾਜਨੀਤੀ ਤੇ ਹੁਣ ਦੀ ਰਾਜਨੀਤੀ ਵਿਚ ਬਹੁਤ ਫਰਕ ਆਇਆ ਹੈ। ਪਹਿਲਾਂ ਵੀ ਸਮੱਸਿਆਵਾਂ ਆਉਂਦੀਆਂ ਸਨ। ਉਹਨਾਂ ਨੂੰ ਹੱਲ ਕਰ ਲਿਆ ਜਾਂਦਾ ਸੀ ਪਰ ਅੱਜ ਦੇ ਸਮੇਂ ਸਾਰੀਆਂ ਸਮੱਸਿਆਵਾਂ ਇਕੱਠੀਆਂ ਆ ਰਹੀਆਂ ਹਨ। ਜਿਸ ਨਾਲ ਉਥਲ ਪੁੱਥਲ ਮਚ ਰਹੀ ਹੈ। ਅੱਜ ਸਿਆਸੀ ਉਥਲ ਪੁੱਥਲ ਹੈ। ਸਾਡੇ ਸੂਬੇ ਨੂੰ ਵਿੱਤੀ ਸੰਕਟ ਵੱਲ ਧਕੇਲਿਆਂ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਬਹਾਦਰਾਂ, ਸੂਰਮਿਆਂ, ਬਾਰਡਰਾਂ ਦਾ ਸੂਬਾ ਹੈ। ਬੀਬੀ ਭੱਠਲ ਨੇ ਕਿਹਾ ਕਿ ਪੁਰਾਣੇ ਸਮੇਂ ਵਿਚ ਲੀਡਰ ਆਪਣੇ ਲੋਕਾਂ ਦਾ ਫਾਇਦਾ ਕਰਦੇ ਸਨ।
ਅੱਜ ਜਿਆਦਾਤਰ ਲੀਡਰ ਆਪਣਾ ਫਾਇਦਾ ਪਹਿਲਾਂ ਲੱਭਦੇ ਹਨ। ਮੈਨੂੰ ਕੀ ਚਾਹੀਦੀ ਹਾਂ, ਇਹ ਕਿਵੇਂ ਮਿਲ ਸਕਦਾ। ਇਹੀ ਪਹਿਲਾਂ ਸੋਚਦੇ ਹਨ। ਅੱਜ ਸਭ ਤੋਂ ਵੱਡੀ ਤਬਦੀਲੀ ਉਥਲ ਪੁੱਛਲ ਦੀ ਹੈ। ਉਹਨਾਂ ਕਿਹਾ ਕਿ ਇਕ ਜ਼ਮਾਨਾ ਸੀ ਜਦੋਂ ਅਨੁਸ਼ਾਸਨ ਵੇਖਿਆ ਜਾਂਦਾ ਸੀ। ਅੱਜ ਕਿਸੇ ਵੀ ਪਾਰਟੀ ਵਿਚ ਅਨੁਸ਼ਾਸਨ ਨਹੀਂ ਹੈ। ਅੱਗੇ ਪਾਰਟੀਆਂ ਇਕ ਹੁੰਦੀਆਂ ਸਨ। ਅਸੂਲ ਕੀ ਹੈ, ਸਿਧਾਂਤ ਕੀ ਹਨ ਲੋਕ ਉਹਨਾਂ 'ਤੇ ਚਲਦੇ ਸਨ। ਅੱਜ ਲੋਕਾਂ ਨੂੰ ਅਸੂਲਾਂ ਦਾ ਪਤਾ ਨਹੀਂ ਹੈ। ਅੱਜ ਇਹ ਨਹੀਂ ਪਤਾ ਸਵੇਰੇ ਬੰਦਾ ਕਿਸ ਪਾਰਟੀ ਨਾਲ ਖੜ੍ਹਾ ਹੈ ਅਤੇ ਸ਼ਾਮ ਨੂੰ ਕਿਸ ਪਾਰਟੀ ਨਾਲ ਖੜ੍ਹਾ ਹੈ।
ਉਹਨਾਂ ਕਿਹਾ ਕਿ ਅੱਜ ਜੋ ਤਬਦੀਲੀਆਂ ਕੀਤੀਆਂ ਹਨ। ਉਹ ਠੀਕ ਹਨ। ਇਹ ਤਬਦੀਲੀਆਂ ਕਰਨ ਦੀ ਲੋੜ ਸੀ। ਅੱਜ ਦੀ ਸਰਕਾਰ ਲੋਕਾਂ ਦੀ ਭਲਾਈ ਲਈ ਦਿਨ ਰਾਤ ਕੰਮ ਕਰ ਰਹੀ ਹੈ। ਪਰ ਸਰਕਾਰ ਕੋਲ ਥੋੜਾ ਸਮਾਂ ਹੈ ਸਰਕਾਰ ਕੋਲ ਸਮਾਂ ਹੋਣਾ ਚਾਹੀਦਾ।
ਕੈਪਟਨ 'ਤੇ ਤੰਜ਼ ਕੱਸਦੇ ਹੋਏ ਬੀਬੀ ਭੱਠਲ ਨੇ ਕਿਹਾ ਕਿ ਮੇਰੇ ਨਾਲ ਵੀ ਬਹੁਤ ਗੱਲਾਂ ਹੋਈਆਂ, ਬਹੁਤ ਵਿਤਕਰੇ ਹੋਏ। ਮੈਂ ਹਾਈਕਮਾਨ ਕੋਲ ਆਪਣਾ ਪੱਖ ਰੱਖਦੀ ਸੀ ਪਰ ਮੈਂ ਪਾਰਟੀ ਨਹੀਂ ਸੀ ਛੱਡੀ। ਬੀਬੀ ਭੱਠਲ ਨੇ ਬਾਦਲਾਂ ਤੇ ਵੀ ਤਿੱਖੇ ਨਿਸ਼ਾਨੇ ਸਾਧੇ। ਉਹਨਾਂ ਕਿਹਾ ਕਿ ਅਕਾਲੀ ਦਲ ਨੇ SGPC ਨੂੰ ਸਿਆਸੀ ਹਿੱਤਾਂ ਲਈ ਵਰਤਿਆ। ਉਹਨਾਂ ਨੇ SGPC ਦੀ ਸਿਆਸੀਕਰਨ ਕਰ ਦਿੱਤਾ।