Tarn Taran News : ਤਰਨ ਤਾਰਨ 'ਚ ਨਵੇਂ ਖੁੱਲ੍ਹੇ ਜਿਮ ਬਾਹਰ ਚੱਲੀਆਂ ਗੋਲ਼ੀਆਂ, ਜਿਮ ਦੇ ਕੋਚ ਨੂੰ ਲੱਗੀ ਗੋਲ਼ੀ
Tarn Taran News : ਪੁਲਿਸ ਮੌਕੇ ’ਤੇ ਪੁੱਜ ਕੇ ਕਰ ਰਹੀ ਹੈ ਜਾਂਚ ਅਤੇ ਸੀਸੀ ਟੀਵੀ ਜਾ ਰਹੇ ਖੰਗਾਲੇ
Tarn Taran News : ਤਰਨ ਤਾਰਨ ਦੇ ਨਵੇਂ ਖੁਲ੍ਹੇ ਡਾਇਮੰਡ ਫਿੱਟਨੈੱਸ ਜਿੰਮ ਦੇ ਬਾਹਰ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ, ਜਿਸ ਵਿਚ ਜਿੰਮ ਦੇ ਕੋਚ ਨੂੰ ਗੋਲੀ ਲੱਗੀ ਹੈ, ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫ਼ਿਲਹਾਲ ਪੁਲਿਸ ਵੱਲੋ ਮੌਕੇ ’ਤੇ ਪੁੱਜ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀ ਟੀਵੀ ਖੰਗਾਲੇ ਜਾ ਰਹੇ ਹਨ।
ਜਿੰਮ ਦੇ ਮਾਲਕ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੁੱਝ ਸਮਾਂ ਹੀ ਹੋਇਆ ਉਹਨਾਂ ਵਲੋਂ ਇਹ ਜਿੰਮ ਖੋਲਿਆ ਗਿਆ ਹੈ ਪਰ ਕੁਝ ਲ਼ੋਕ ਲਗਾਤਾਰ ਉਸਨੂੰ ਧਮਕੀਆਂ ਮਿਲ ਰਹੀਆਂ ਸਨ ਅਤੇ ਕੁੱਝ ਲੋਕਾਂ ਵੱਲੋਂ ਕਾਰ ’ਤੇ ਸਵਾਰ ਹੋਕੇ ਆਏ ਅਤੇ ਉਸ ਸਮੇਂ ਤਾਬੜ ਤੋੜ ਗੋਲ਼ੀਆਂ ਚਲਾ ਦਿੱਤੀਆਂ ਗਈਆਂ।
ਮੌਕੇ ’ਤੇ ਪੁੱਜੇ ਡੀ ਐਸ ਪੀ ਕਮਲ ਮੀਤ ਸਿੰਘ ਨੇ ਕਿਹਾ ਕਿ 5 ਤੋਂ 6 ਰਾਊਂਡ ਲਗਭਗ ਗੋਲੀਆਂ ਚਲਾਈਆਂ ਗਈਆਂ ਹਨ ਅਤੇ ਸੀਸੀ ਟੀਵੀ ਖ਼ੰਗਲੇ ਜਾ ਰਹੇ ਹਨ। ਫ਼ਿਲਹਾਲ ਬਿਆਨ ਦਰਜ ਕਰਕੇ ਮਾਮਲਾ ਦਰਜ਼ ਕੀਤਾ ਜਾ ਰਿਹਾਂ ਹੈ ਜਲਦ ਹੀ ਦੋਸ਼ੀ ਫੜ ਲਾਏ ਜਾਣਗੇ।
(For more news apart from Bullets fired outside newly opened gym in Tarn Taran, the coach of the gym was shot News in Punjabi, stay tuned to Rozana Spokesman)