Mohali News : ਮੁਹਾਲੀ ਵਿਚਲੇ ਨਿਆਂਗਾਓ 'ਚ ਬੇਅਦਬੀ ਦਾ ਮਾਮਲੇ ’ਚ ਆਇਆ ਨਵਾਂ ਮੋੜ, ਪੁਲਿਸ ਨੂੰ ਸੂਚਨਾ ਦੇਣ ਵਾਲਾ ਨਿਕਲਿਆ ਆਰੋਪੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Mohali News : ਬੇਅਦਬੀ ਦਾ ਮੁੱਖ ਦੋਸ਼ੀ ਸੰਦੀਪ ਹੀ ਨਿਕਲਿਆ

ਪੁਲਿਸ ਕਾਰਵਾਈ ਕਰਦੀ ਹੋਈ

Mohali News : ਮੁਹਾਲੀ ਵਿਚਲੇ ਨਿਆਂਗਾਓ ਸਥਿਤ ਆਦਰਸ਼ ਨਗਰ 'ਚ ਬੇਅਦਬੀ ਦਾ ਮਾਮਲੇ ’ਚ ਨਵਾਂ ਮੋੜ ਆਇਆ ਹੈ। ਪੁਲਿਸ ਨੂੰ ਸੂਚਨਾ ਦੇਣ ਵਾਲੇ ਆਰੋਪੀ ਨੇ ਹੀ ਖੁਦ ਕੀਤੀ ਸੀ ਗੁਟਕਾ ਸਾਹਿਬ ਦੀ ਬੇਅਦਬੀ, ਜੋ ਨਿਆਂਗਾਓ ਆਦਰਸ਼ ਨਗਰ ਦਾ ਰਹਿਣ ਵਾਲਾ ਬੇਅਦਬੀ ਦਾ ਮੁੱਖ ਦੋਸ਼ੀ ਸੰਦੀਪ ਹੀ ਨਿਕਲਿਆ।ਉਸ ਨੇ ਦੱਸਿਆ ਕਿ ਉਸ ਨੇ ਡੇਰਾ ਬੱਸੀ ਵਿੱਚ ਕੋਈ ਜ਼ਮੀਨ ਜਿਮੀਦਾਰਾਂ ਤੋਂ ਪੰਜ ਲੱਖ ਰੁਪਏ ਸਾਲ ਦੀ ਠੇਕੇ ’ਤੇ ਲਈ ਹੋਈ ਸੀ ਅਤੇ ਕੁਝ ਸਾਲਾਂ ਤੋਂ 13 ਲੱਖ ਰੁਪਏ ਦੇ ਕਰੀਬ ਜ਼ਮੀਨ ਦਾ ਠੇਕਾ ਬਣਿਆ ਸੀ। ਪਰ ਉਸ ਵੱਲੋਂ ਨਹੀਂ ਦਿੱਤਾ ਜਾ ਰਿਹਾ ਸੀ ਜਿਸ ਤੇ ਜ਼ਿਮੀਂਦਾਰ ਵਾਰ-ਵਾਰ ਉਸ ਨੂੰ ਧਮਕੀਆਂ ਦੇ ਰਹੇ ਸਨ ਕਿ ਤੇਰੇ ਘਰੇ ਆ ਕੇ ਸਬਕ ਸਿਖਾਵਾਂਗੇ। ਇਸ ਕਰਕੇ ਹੀ ਉਸ ਨੇ ਚੰਡੀਗੜ੍ਹ ਦੇ ਸੈਕਟਰ ਅੱਠ ਵਿੱਚੋਂ ਗੁਟਕਾ ਸਾਹਿਬ ਖਰੀਦ ਕੇ ਆਪਣੇ ਮੁਹੱਲੇ ਵਿਚ ਉਸਦੇ ਅੰਗ ਪਾੜ ਦਿੱਤੇ ਸੀ ਤਾਂ ਜੋ ਮੁਹੱਲੇ ਵਿੱਚ ਪੁਲਿਸ ਦਾ ਪਹਿਰਾ ਲੱਗਿਆ ਰਹੇ ਤੇ ਜ਼ਿਮੀਦਾਰ ਉਸ ਨੂੰ ਕੁਝ ਨਾ ਕਹਿ ਸਕਣ।  ਪੁਲਿਸ ਇਸ ਮਾਮਲੇ ’ਚ ਜਲਦੀ ਪ੍ਰੈਸ ਕਾਨਫਰੰਸ ਕਰਕੇ ਖੁਲਾਸੇ ਕਰੇਗੀ। 

(For more news apart from  In Niangao in Mohali, there is a new twist in the case of blasphemy News in Punjabi, stay tuned to Rozana Spokesman)