ਕਿਸਾਨ ਧਰਨੇ ਤੋਂ ਮਜਬੂਰ ਹੋ ਕੇ ਭਾਜਪਾ ਆਗੂ ਪਵਨ ਬੰਟੀ ਨੇ ਦਿਤਾ ਅਸਤੀਫ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ 25 ਦਿਨਾਂ ਤੋਂ ਲਗਾਤਾਰ ਚੱਲ ਰਿਹਾ ਸੀ ਕਿਸਾਨਾਂ ਦਾ ਧਰਨਾ 

BJP leader resigned

ਨਿਹਾਲ ਸਿੰਘ ਵਾਲਾ : ਪਿਛਲੇ 25 ਦਿਨਾਂ ਤੋਂ ਲਗਾਤਾਰ ਚੱਲ ਰਹੇ ਪੱਕੇ ਮੋਰਚੇ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਮੋਗਾ ਦੇ ਮੀਤ ਪ੍ਰਧਾਨ ਪਵਨ ਗੋਇਲ ਬੰਟੀ ਨੂੰ ਕਿਸਾਨ ਸੰਘਰਸ਼ ਦੀ ਬਦੌਲਤ ਅਸਤੀਫ਼ਾ ਦੇਣ ਲਈ ਮਜ਼ਬੂਰ ਹੋਣਾ ਪਿਆ। ਜ਼ਿਕਰਯੋਗ ਹੈ ਕਿ ਨਿਹਾਲ ਸਿੰਘ ਵਾਲਾ ਰਿਹਾਇਸ਼ ਅੱਗੇ ਕਿਸਾਨਾਂ ਦਾ ਲਗਾਤਾਰ 25 ਦਿਨ ਤੋਂ ਦਿਨ ਰਾਤ ਦਾ ਧਰਨਾ ਚੱਲ ਰਿਹਾ ਸੀ ਅਤੇ ਦਿਨੋਂ ਦਿਨ ਪ੍ਰਦਰਸ਼ਨਕਾਰੀਆਂ ਦੀ ਗਿਣਤੀ ’ਚ ਵਾਧਾ ਹੋ ਰਿਹਾ ਸੀ ।

ਪਵਨ ਗੋਇਲ ਬੰਟੀ ਨੇ ਖੁਦ ਇਕੱਠ ਵਿਚ ਸ਼ਾਮਲ ਹੋ ਕੇ ਅਸਤੀਫ਼ੇ ਦਾ ਐਲਾਨ ਕਰਦਿਆਂ ਕਿਹਾ ਕਿ ਮੇਰਾ ਪੂਰਾ ਕਾਰੋਬਾਰ ਕਿਸਾਨੀ ਦੇ ਸਿਰ ’ਤੇ ਚਲਦਾ ਹੈ ਅਤੇ ਮੈਂ ਖੁਦ ਨੂੰ ਕਿਸਾਨ ਸੰਘਰਸ਼ ਤੋਂ ਅਲੱਗ ਕਰ ਕੇ ਨਹੀਂ ਦੇਖ ਸਕਦਾ। ਇਸ ਸਮੇਂ ਉਨ੍ਹਾਂ ਨਾਲ ਨਗਰ ਕੌਂਸਲ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਇੰਦਰਜੀਤ ਜੌਲੀ ਵੀ ਹਾਜ਼ਰ ਸਨ ।

ਕਿਸਾਨ ਆਗੂ ਇੰਦਰਮੋਹਨ ਪੱਤੋ, ਕਿਸਾਨ ਘੋਲ ਸਹਾਇਤਾ ਕਮੇਟੀ ਨਿਹਾਲ ਸਿੰਘ ਵਾਲਾ ਦੇ ਕਨਵੀਨਰ ਦਰਸ਼ਨ ਹਿੰਮਤਪੁਰਾ, ਡੀਟੀਐੱਫ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਅਮਨਦੀਪ ਮਾਛੀਕੇ, ਨੌਜਵਾਨ ਭਾਰਤ ਸਭਾ ਦੇ ਆਗੂ ਗੁਰਮੁਖ ਹਿੰਮਤਪੁਰਾ, ਆਂਗਨਵਾੜੀ ਯੂਨੀਅਨ ਆਗੂ ਮਹਿੰਦਰ ਕੌਰ ਪੱਤੋ, ਮਾ. ਮਨਪ੍ਰੀਤ ਲੋਪੋ ਆਦਿ ਬੁਲਾਰਿਆਂ ਨੇ ਕਿਹਾ ਕਿ ਭਾਜਪਾ ਆਗੂ ਦਾ ਅਸਤੀਫ਼ਾ ਲੰਮੇ, ਲਗਾਤਰ ਅਤੇ ਅਨੁਸ਼ਾਸ਼ਿਤ ਸੰਘਰਸ਼ ਦੀ ਜਿੱਤ ਹੈ।    

https://www.facebook.com/watch/live/?v=1085220635263761&ref=watch_permalink